News

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ, ਉਨ੍ਹਾਂ ਸਾਰੇ ਲੋਕਾਂ ਦੇ ਨਾਂ ਜਨਤਕ ਕਰਾਂਗਾ ਜਿਨ੍ਹਾਂ ਕਾਰਨ ਸਿੱਧੂ ਦੀ ਮੌਤ ਹੋਈ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਜ ਫਿਰ ਸਿੱਧੂ ਦੀ ਮੌਤ ਨੂੰ ਲੈ ਕੇ ਵੱਡੀਆਂ ਗੱਲਾਂ ਆਖੀਆਂ ਹਨ। ਮੂਸੇਵਾਲਾ ਦੇ ਘਰ ਵੱਡੀ ਗਿਣਤੀ ਵਿੱਚ ਲੋਕ ਮਿਲਣ ਲਈ ਪਹੁੰਚੇ ਸਨ। ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਉਸ ਦੇ ਪੁੱਤਰ ਨੂੰ ਇਸ ਲਈ ਮਾਰਿਆ ਹੈ ਕਿਉਂ ਕਿ ਉਸ ਨੇ ਥੋੜੇ ਸਮੇਂ ਵਿੱਚ ਹੀ ਜ਼ਿਆਦਾ ਤਰੱਕੀ ਕਰ ਲਈ ਸੀ।

ਉਹਨਾਂ ਕਿਹਾ ਕਿ ਸਿੱਧੂ ਦੇ ਕਤਲ ਲਈ ਕੁਝ ਗਾਇਕ ਵੀ ਜ਼ਿੰਮੇਵਾਰ ਹਨ ਜੋ ਨਹੀਂ ਚਾਹੁੰਦੇ ਕਿ ਸਿੱਧੂ ਮੂਸੇਵਾਲਾ ਚੰਗੇ ਗਾਣੇ ਬਣਾਵੇ। ਉਹਨਾਂ ਕਿਹਾ ਕਿ ਇਹ ਗਾਇਕ ਹੁਣ ਕਦੀ ਵੀ ਤਰੱਕੀ ਨਹੀਂ ਕਰਨਗੇ ਕਿਉਂਕਿ ਹੁਣ ਸਿੱਧੂ ਮੂਸੇਵਾਲਾ ਇਸ ਦੁਨੀਆ ਵਿੱਚ ਨਹੀਂ ਰਿਹਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੁਝ ਸਮੇਂ ਬਾਅਦ ਉਹ ਸਿੱਧੂ ਦੀ ਮੌਤ ਲਈ ਜ਼ਿੰਮੇਵਾਰ ਸਾਰਿਆਂ ਦੇ ਨਾਮ ਦੱਸਣਗੇ।

ਉਹਨਾਂ ਨੇ ਇਲਜ਼ਾਮ ਲਾਇਆ ਕਿ ਇੱਕ ਧੜੇ ਨੇ ਸਾਰਿਆਂ ਨੂੰ ਗੁੰਮਰਾਹ ਕੀਤਾ ਹੈ ਜਿੱਥੋਂ ਤੱਕ ਸਰਕਾਰ ਨੂੰ ਗੁੰਮਰਾਹ ਕਰਨ ਦੀ ਗੱਲ ਤਾਂ ਉਹਨਾਂ ਕਿਹਾ ਕਿ ਸਿੱਧੂ ਨੇ ਇੱਕ ਗੀਤ ਗਾਇਆ ਸੀ ਜਿਸ ਵਿੱਚ ਕਿਹਾ ਸੀ ਕਿ ਜੋ ਆਪਣੀ ਘਰਵਾਲੀ ਨੂੰ ਸਾਂਭ ਨਹੀਂ ਸਕੇ ਉਹ ਮੈਨੂੰ ਸਲਾਹ ਦਿੰਦੇ ਹਨ, ਜਿਸ ਨੂੰ ਗ਼ਲਤ ਢੰਗ ਨਾਲ ਰਾਜਨੀਤਿਕ ਲੋਕਾਂ ਨੂੰ ਦਰਸਾਇਆ ਗਿਆ।

ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਬਾਰੇ ਗਲਤ ਅਰਥ ਕੱਢ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ, ਸਿੱਧੂ ਦੇ ਛੋਟੇ ਜਿਹੇ ਕੈਰੀਅਰ ਵਿੱਚ ਕੁਝ ਲੋਕ ਚਾਹੁੰਦੇ ਸਨ ਕਿ ਸਿੱਧੂ ਮੂਸੇਵਾਲਾ ਜੋ ਵੀ ਕਰੇ ਉਹਨਾਂ ਰਾਹੀਂ ਕਰੇ। ਪਰ ਜਿੰਨਾ ਚਿਰ ਉਹ ਰਿਹਾ ਅਣਖ ਨਾਲ ਰਿਹਾ ਤੇ ਮੈਂ ਵੀ ਉੰਨਾ ਚਿਰ ਅਣਖ ਨਾਲ ਜਿਊਂਗਾ।

Click to comment

Leave a Reply

Your email address will not be published.

Most Popular

To Top