ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਨੌਜਵਾਨਾਂ ਨੂੰ ਦਸਤਾਰਾਂ ਸਜਾ ਕੇ ਆਉਣ ਦੀ ਅਪੀਲ
By
Posted on

ਸਰਦਾਰੀਆ ਟਰੱਸਟ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ 8 ਜੂਨ ਨੂੰ ਹੋਣ ਵਾਲੀ ਅੰਤਿਮ ਅਰਦਾਸ ਮੌਕੇ ਸਮੂਹ ਨੌਜਵਾਨਾ ਨੂੰ ਸਿਰਾਂ ‘ਤੇ ਦਸਤਾਰਾਂ ਸਜਾ ਕੇ ਆਉਣ ਦੀ ਅਪੀਲ ਕੀਤੀ ਗਈ ਹੈ।

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਮੌਜੂਦਗੀ ‘ਚ ਸੰਸਥਾ ਦੇ ਆਗੂਆਂ ਨੇ ਕੀਤੀ ਇਸ ਅਪੀਲ ‘ਚ ਕਿਹਾ ਹੈ ਕਿ ਨੰਗੇ ਸਿਰ ਆਉਣ ਵਾਲੇ ਨੌਜਵਾਨ ਇਸ ਮੌਕੇ ਪਰਿਵਾਰ ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ ਦਸਤਾਰਾਂ ਦੇ ਲੰਗਰ ਚੋਂ ਦਸਤਾਰਾਂ ਲੈ ਸਕਣਗੇ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 8 ਜੂਨ ਨੂੰ ਭੋਗ ਪਾਇਆ ਜਾਵੇਗਾ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
