News

ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਅੱਜ, ਵੱਡੀ ਗਿਣਤੀ ‘ਚ ਪਹੁੰਚ ਰਹੇ ਲੋਕ, ਰੂਟ ਪਲਾਨ ਜਾਰੀ

ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਅੱਜ ਬੁੱਧਵਾਰ ਨੂੰ ਹੋ ਰਹੀ ਹੈ। ਇਸ ਦੇ ਲਈ ਮਾਨਸਾ ਦੀ ਬਾਹਰੀ ਅਨਾਜ ਮੰਡੀ ਵਿੱਚ ਭੋਗ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਹਾਲ ਹੀ ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਭੋਗ ਵਾਲੇ ਦਿਨ ਆਪਣੇ ਦਿਲ ਦੀ ਗੱਲ ਸਭ ਦੇ ਸਾਹਮਣੇ ਰੱਖਣਗੇ।

Image

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਨੂੰ ਦੁਪਹਿਰ ਬਾਅਦ ਭੋਗ ਸਮਾਗਮ ਤੱਕ ਦੁਕਾਨਾਂ ਬੰਦ ਰੱਖ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੋਮਵਾਰ ਤੋਂ ਹੀ ਇੱਥੇ ਵੱਡੀ ਗਿਣਤੀ ’ਚ ਪ੍ਰਸ਼ੰਸਕ ਪਹੁੰਚਣੇ ਵੀ ਸ਼ੁਰੂ ਹੋ ਗਏ। ਸਿੱਧੂ ਮੂਸੇਵਾਲਾ ਦੇ ਜਗ੍ਹਾ-ਜਗ੍ਹਾ ਬੋਰਡ ਵੀ ਲਗਾਏ ਗਏ ਹਨ।

Image

ਹਿਸਾਰ ਤੋਂ ਦੋ ਦਿਨਾਂ ਤੋਂ ਚੱਲੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਸੋਮਵਾਰ ਨੂੰ ਪਿੰਡ ਮੂਸਾ ਪੁੱਜ ਗਏ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਦੁੱਖ ਸਾਂਝਾ ਕੀਤਾ। ਸਿੱਧੂ ਮੂਸੇਵਾਲਾ ਦੇ ਨਮਿਤ ਭੋਗ ਅਤੇ ਅੰਤਿਮ ਅਰਦਾਸ ਦੇ ਚੱਲਦੇ ਆਉਣ ਵਾਲੇ ਵਾਹਨਾਂ ਲਈ ਰੂਟ ਪਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਬਦਲਵਾਂ ਰੂਟ ਵਿੱਚ ਚੰਡੀਗੜ੍ਹ-ਪਟਿਆਲਾ ਸਾਈਡ ਤੋਂ ਵਾਇਆ ਸੁਨਾਮ ਤੋਂ ਜ਼ਿਲ੍ਹਾ ਮਾਨਸਾ ਦੀ ਹੱਦ ਪਿੰਡ ਢੈਪਈ, ਭੀਖੀ, ਬੋਡ਼ਾਵਾਲ, ਗੁਰਨੇ ਕਲਾਂ, ਫਫਡ਼ੇ, ਬੱਪੀਆਣਾ, ਲੱਲੂਆਣਾ, ਮਾਨਸਾ ਖੁਰਦ, ਐੱਚਐੱਸ ਰੋਡ ਤੋਂ ਮੇਨ ਰੋਡ ਤੋਂ ਡੀਸੀ ਤਿੰਨਕੋਣੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।

ਬਠਿੰਡਾ ਤੋਂ ਵਾਇਆ ਕੋਟ ਸ਼ਮੀਰ, ਮੌਡ਼ ਤੋਂ ਜ਼ਿਲ੍ਹਾ ਮਾਨਸਾ ਦੀ ਹੱਦ ਪਿੰਡ ਭਾਈ ਦੇਸਾ ਤੋਂ ਕੋਟਲੀ ਕਲਾਂ, ਸੱਦਾ ਸਿੰਘ ਵਾਲਾ, ਖੋਖਰ ਕਲਾਂ, ਮੇਨ ਰੋਡ ਮਾਨਸਾ-ਸਿਰਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ। ਬਦਲਵਾਂ ਰੂਟ : ਤਲਵੰਡੀ ਤੋਂ ਵਾਇਆ ਮੌਡ਼ ਜ਼ਿਲ੍ਹਾ ਮਾਨਸਾ ਦੀ ਹੱਦ ਪਿੰਡ ਭਾਈ ਦੇਸਾ ਤੋਂ ਮਾਨਸਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ। ਬਰਨਾਲਾ ਤੋਂ ਵਾਇਆ ਧਨੌਲਾ ਤੋਂ ਭੀਖੀ ਤੋਂ ਮਾਨਸਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ। ਸਿਰਸਾ ਤੋਂ ਸਰਦੂਲਗਡ਼੍ਹ, ਝੁਨੀਰ, ਸਾਹਨੇਵਾਲੀ, ਮੀਆਂ ਕੈਂਚੀਆਂ ਤੋਂ ਬਾਜੇਵਾਲਾ, ਕੋਟ ਧਰਮੂ ਤੋਂ ਰਮਦਿੱਤੇਵਾਲਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।

Click to comment

Leave a Reply

Your email address will not be published.

Most Popular

To Top