ਸਿੱਧੂ ਮੂਸੇਵਾਲਾ ਦਾ ਗੀਤ ‘ਵਾਰ’ ਹੋਇਆ ਰਿਲੀਜ਼, ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਉਂਦਾ ਇਹ ਗੀਤ

 ਸਿੱਧੂ ਮੂਸੇਵਾਲਾ ਦਾ ਗੀਤ ‘ਵਾਰ’ ਹੋਇਆ ਰਿਲੀਜ਼, ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਉਂਦਾ ਇਹ ਗੀਤ

ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਵਾਰ’ ਅੱਜ ਰਿਲੀਜ਼ ਹੋ ਗਿਆ ਹੈ। ਸਿੱਧੂ ਦੇ ਫੈਨ ਬੇਸਬਰੀ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਸਨ। ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਾਰੇ ਫੈਨਜ਼ ਦੀਆਂ ਨਜ਼ਰਾਂ ਯੂਟਿਊਬ ਤੇ ਟਿਕੀਆਂ ਹੋਈਆਂ ਸਨ। ਥੋੜੇ ਹੀ ਸਮੇਂ ਵਿੱਚ ਗੀਤ ਨੂੰ ਲੱਖਾਂ ਵੀਊਜ਼ ਮਿਲ ਗਏ ਹਨ। ਦੱਸ ਦਈਏ ਕਿ ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨੇ ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਇਆ ਹੈ।

SIDHUMOOSEWALA - Twitter Search / Twitter

ਗੀਤ ਦੀ ਵੀਡੀਓ ਹਰੀ ਸਿੰਘ ਨਲੂਆ ਦੀਆਂ ਤਸਵੀਰਾਂ ਤੇ ਕੁਝ ਵੀਡੀਓਜ਼ ਨੂੰ ਜੋੜ ਕੇ ਤਿਆਰ ਕੀਤੀ ਗਈ ਹੈ। ਗੀਤ ਨੂੰ ਲਿਖਿਆ, ਗਾਇਆ ਤੇ ਕੰਪੋਜ਼ ਸਿੱਧੂ ਮੂਸੇ ਵਾਲਾ ਨੇ ਕੀਤਾ ਹੈ। ਇਸ ਦਾ ਸੰਗੀਤ ਸਨੈਪੀ ਨੇ ਦਿੱਤਾ ਹੈ। ਵਿਜ਼ੂਅਲਸ ਨਵਕਰਨ ਬਰਾੜ ਵਲੋਂ ਤਿਆਰ ਕੀਤੇ ਗਏ ਹਨ, ਜਿਸ ਨੂੰ ਸਿੱਧੂ ਮੂਸੇ ਵਾਲਾ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਇਹ ਉਸ ਦਾ ਦੂਜਾ ਗੀਤ ਹੈ। ਇਸ ਤੋਂ ਪੰਜ ਮਹੀਨੇ ਪਹਿਲਾਂ 23 ਜੂਨ ਨੂੰ ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਸਰਕਾਰ ਵਲੋਂ ਭਾਰਤ ’ਚ ਬੈਨ ਕਰਵਾ ਦਿੱਤਾ ਗਿਆ ਸੀ।

 

Leave a Reply

Your email address will not be published.