News

ਸਿੱਧੂ ਦੇ ਸਲਾਹਕਾਰ ਦਾ ਕੈਪਟਨ ਦੇ ਹਮਲਾ, ‘ਆਪਰੇਸ਼ਨ ਇਨਸਾਫ਼ ਹੋਇਆ ਪੂਰਾ’

ਨਵਜੋਤ ਸਿੰਘ ਸਿੱਧੂ ਦੇ ਰਣਨੀਤਕ ਸਲਾਹਕਾਰ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਗਿਆ ਹੈ। ਸਲਾਹਕਾਰ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਕੈਪਟਨ ਤੇ ਹਮਲਾ ਬੋਲਦਿਆਂ ਕਿਹਾ ਕਿ ਆਪਰੇਸ਼ਨ ਇਨਸਾਫ਼ ਪੂਰਾ ਹੋ ਗਿਆ ਹੈ। ਇਸ ਵਿੱਚ ਬਿਨਾਂ ਕਿਸੇ ਕਾਰਨ ਦੇਰੀ ਹੋਈ ਪਰ ਦੇਰ ਆਏ ਦਰੁਸਤ ਆਏ। ਉਹਨਾਂ ਦਾ ਇਹ ਬਿਆਨ ਅਮਰਿੰਦਰ ਸਿੰਘ ਨੂੰ ਸੀਐਮ ਦੀ ਕੁਰਸੀ ਤੋਂ ਹਟਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

Cannot think of quitting as long as Punjab needs me: Capt. Amarinder Singh  | National News – India TV

ਮੁਸਤਫ਼ਾ ਨੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਕੈਪਟਨ ਨੂੰ ਸੱਤਾ ਤੋਂ ਹਟਾਉਣ ਦਾ ਕੰਮ ਸਿਰੇ ਚੜਾਇਆ। ਮੁਹੰਮਦ ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ ਵੀ ਕੈਪਟਨ ਸਰਕਾਰ ਤੋਂ ਬਾਅਦ ਚੰਨੀ ਕੈਬਨਿਟ ਵਿੱਚ ਮੰਤਰੀ ਬਣ ਚੁੱਕੀ ਹੈ। ਉਹ ਉਨ੍ਹਾਂ 15 ਮੰਤਰੀਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਸੋਮਵਾਰ ਨੂੰ ਸਹੁੰ ਚੁੱਕੀ।

ਜਦੋਂ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਨੇ ਮੁਸਤਫਾ ਨੂੰ ਆਪਣਾ ਰਣਨੀਤਕ ਸਲਾਹਕਾਰ ਬਣਾਇਆ। ਉਨ੍ਹਾਂ ਨੂੰ ਸੂਬਾ ਸੰਗਠਨ ਦੀ ਤਰਫੋਂ ਕਾਂਗਰਸ ਹਾਈ ਕਮਾਂਡ ਨਾਲ ਤਾਲਮੇਲ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ਹੁਣ ਪੰਜਾਬ ਕਾਂਗਰਸ ਦਾ ਧਿਆਨ ਮਿਸ਼ਨ 2022 ਦੇ ਜਿੱਤੇਗਾ ਪੰਜਾਬ ਤੇ ਰਹੇਗਾ।

ਉਹਨਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨੂੰ ਆਊਟ ਆਫ ਬਾਕਸ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੇ ਮਜ਼ਬੂਤ ਹੱਥਾਂ ਵਿੱਚ ਹੈ, ਇਸ ਲਈ ਜਿੱਤ ਨਿਸ਼ਚਿਤ ਹੈ। ਸਾਬਕਾ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫ਼ਾ ਕੈਪਟਨ ਸਰਕਾਰ ਦੇ ਸਮੇਂ ਡੀਜੀਪੀ ਦੇ ਦਾਅਵੇਦਾਰ ਸਨ।

Click to comment

Leave a Reply

Your email address will not be published.

Most Popular

To Top