News

ਸਿੱਧੂ ਦੀ 6 ਫੁੱਟ 4 ਇੰਚ ਦੇ ਬੰਦੇ ‘ਤੇ ਅੱਖ, ਕਿਹਾ, ‘ਬੱਸ ਇਸ ਨੂੰ ਟੰਗਣਾ ਹੈ…’

ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਨੇ ਪਾਰਟੀ ਵਰਕਰਾਂ ਤੇ ਵਿਧਾਇਕਾਂ ਨੂੰ ਸਿੱਧੇ ਤੌਰ ਤੇ ਮਿਲਣ ਦਾ ਸਿਲਸਿਲਾ ਦੁਆਬੇ ਤੋਂ ਸ਼ੁਰੂ ਕੀਤਾ ਹੈ। ਉਹਨਾਂ ਨੇ ਵੀਰਵਾਰ ਨੂੰ ਜਲੰਧਰ ਦੇ ਸਾਰੇ ਕਾਂਗਰਸੀ ਵਿਧਾਇਕਾਂ, ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਕਾਂਗਰਸ ਭਵਨ ਵਿੱਚ ਗੱਲਬਾਤ ਕੀਤੀ। ਨਵਜੋਤ ਸਿੱਧੂ ਦੀ ਅੱਖ ਇੱਕ 6 ਫੁੱਟ 4 ਇੰਚ ਦੇ ਬੰਦੇ ’ਤੇ ਹੈ। ਉਹਨਾਂ ਦਾ ਦਾਅਵਾ ਕੀਤਾ ਹੈ ਕਿ, ‘ਉਸ ਨੂੰ ਜ਼ਰੂਰ ਟੰਗਣਾ ਹੈ ਕਿਉਂ ਕਿ ਉਹ ਨਸ਼ਾ ਵੇਚਣ ਦੇ ਸਮਝੌਤੇ ਕਰਵਾਉਂਦਾ ਸੀ।’

Bikram Singh Majithia Height, Weight, Age, Wife, Biography & More »  StarsUnfolded

ਨਵਜੋਤ ਸਿੱਧੂ ਨੇ ਇਹ ਦਾਅਵਾ ਵੀਰਵਾਰ ਨੂੰ ਜਲੰਧਰ ਵਿੱਚ ਪਾਰਟੀ ਲੀਡਰਾਂ ਨਾਲ ਬੈਠਕ ਮਗਰੋਂ ਕੀਤਾ। ਉਹਨਾਂ ਕਿਹਾ, ਮੈਂ ਇੱਕ 6 ਫੁੱਟ 4 ਇੰਚ ਦੇ ਬੰਦੇ ਨੂੰ ਜ਼ਰੂਰ ਟੰਗਣਾ ਹੈ ਜੋ ਨਸ਼ੇ ਦੇ ਤਸਕਰ ਨਾਲ ਸਮਝੌਤੇ ਕਰਾਉਂਦਾ ਸੀ, ਨਸ਼ੇ ਵੇਚਣ ਵਾਲੇ ਸਾਰੇ ਧਰੇ ਜਾਣਗੇ।” ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦਾ ਇਸ਼ਾਰਾ ਅਕਾਲੀ ਲੀਡਰ ਬਿਕਰਮ ਮਜੀਠੀਆ ਵੱਲ ਸੀ। ਸਿੱਧੂ ਤੇ ਮਜੀਠੀਆ ਵਿਚਾਲੇ ਹਮੇਸ਼ਾ ਖੜਕਦੀ ਰਹੀ ਹੈ।

ਇਸ ਲਈ ਹੀ ਉਹਨਾਂ ਨਸ਼ਿਆਂ ਦੇ ਮਾਮਲੇ ਵਿੱਚ ਮਜੀਠੀਆ ਦਾ ਨਾਂ ਲਏ ਬਿਨਾਂ ਕਿਹਾ ਕਿ ਐਸਟੀਐਫ ਵੱਲੋਂ ਜਿਹੜੀ ਜਾਂਚ ਰਿਪੋਰਟ ਬੰਦ ਲਿਫਾਫੇ ਵਿੱਚ ਹਾਈਕੋਰਟ ਨੂੰ ਦਿੱਤੀ ਗਈ ਹੈ, ਉਹ ਲਿਫਾਫਾ ਖੁੱਲ੍ਹਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ 6 ਫੁੱਟ 4 ਇੰਚ ਦਾ ਡਰਾਉਣਾ ਟੰਗਣਾ ਚਾਹੀਦਾ ਸੀ। ਉਹਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਦਿੱਤੇ ਗਏ ਪੰਜ ਨੁਕਾਤੀ ਪ੍ਰੋਗਰਾਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।

ਇਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਬੇਅਦਬੀ ਕਾਂਡ ਨੂੰ ਹੀ ਵੋਟਾਂ ਦਾ ਧਰੁਵੀਕਰਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ ਸਨ। ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਹੀ ਹਾਜ਼ਰ ਹੋਏ ਜਦਕਿ ਰਾਣਾ ਗੁਰਜੀਤ ਸਿੰਘ, ਨਵਤੇਜ ਸਿੰਘ ਚੀਮਾ ਤੇ ਸੁਖਪਾਲ ਸਿੰਘ ਖਹਿਰਾ ਗ਼ੈਰਹਾਜ਼ਰ ਰਹੇ। ਇਸੇ ਦੌਰਾਨ ਮਹਿੰਦਰ ਸਿੰਘ ਕੇਪੀ ਤੇ ਜਗਬੀਰ ਬਰਾੜ ਵੀ ਸਿੱਧੂ ਦੀ ਫੇਰੀ ਮੌਕੇ ਸਮਾਗਮ ’ਚ ਨਾ ਪੁੱਜੇ।

Click to comment

Leave a Reply

Your email address will not be published.

Most Popular

To Top