News

ਸਿੱਧੂ ਦੀ ਸਿਆਸੀ ਹਵਾ ਨਿਕਲਣੀ ਸ਼ੁਰੂ, ਸੁਖਬੀਰ ਵੀ ਪੰਜਾਬ ’ਚ ਪਾਰਟੀ ਦਾ ਖਾਤਾ ਨਹੀਂ ਖੋਲ੍ਹ ਸਕਣਗੇ: ਚੀਮਾ

“ਭਗਵੰਤ ਮਾਨ ਅਤੇ ਕੇਜਰੀਵਾਲ ਦੇ ਵਿੱਚ ਕੋਈ ਮਤਭੇਦ ਨਹੀਂ ਹਨ ਇਹ ਸਿਰਫ ਵਿਰੋਧੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਹਨ”, ਇਹ ਕਹਿਣਾ ਹੈ ਆਪ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦਾ। ਸੇਵਾ ਸਿੰਘ ਸੇਖਵਾਂ ਨੂੰ ‘ਆਪ’ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਕੇਜਰੀਵਾਲ ਨੇ ਅੰਮ੍ਰਿਤਸਰ ਵਿਖੇ ਆਪ ਵਿਧਾਇਕ ਦਲ ਦੀ ਮੀਟਿੰਗ ਕੀਤੀ ਕਿ ਕਿਵੇਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ।

सूबे में विकलांगों के प्रति कांग्रेस सरकार ने बेरहमी की सारी हदें की पार:  हरपाल सिंह चीमा - aam aadmi party punjab harpal singh cheema amarendra singh

ਕਾਂਗਰਸ ਦੇ ਆਗੂਆਂ ਵੱਲੋਂ ਕੈਪਟਨ ਨੂੰ ਹਟਾਉਣ ਦੀ ਮੰਗ ਤੇ ਚੀਮਾ ਨੇ ਕਿਹਾ ਕਿ, “ਇਹੋ ਕਾਂਗਰਸੀ ਮੰਤਰੀ ਵਿਧਾਇਕ ਸਾਢੇ ਚਾਰ ਸਾਲ ਕੈਪਟਨ ਦੇ ਨਾਲ ਸੱਤਾ ਦਾ ਸੁੱਖ ਮਾਣਦੇ ਰਹੇ ਹਨ ਤੇ ਹੁਣ ਨਵਜੋਤ ਸਿੱਧੂ ਦੀ ਗੱਡੀ ਵਿੱਚ ਬੈਠ ਗਏ ਹਨ। ਪਰ ਸਿੱਧੂ ਦੀ ਲੋਕਪ੍ਰਿਅਤਾ ਵੀ ਘੱਟ ਗਈ ਹੈ ਕਿਉਂਕਿ ਜਿਹੜੇ ਆਗੂ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਮਾਫੀਆ ਚਲਾਉਂਦੇ ਰਹੇ ਹਨ ਉਹ ਹੁਣ ਸਿੱਧੂ ਦੇ ਆਲੇ ਦੁਆਲੇ ਘੁੰਮ ਰਹੇ ਹਨ, ਪਰ ਹੁਣ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ।”

ਉਹਨਾਂ ਅਕਾਲੀ ਦਲ ਦੀ 100 ਦਿਨ ਦੀ ਯਾਤਰਾ ਤੇ ਕਿਹਾ ਕਿ, “ਪੰਜਾਬ ਦੇ ਲੋਕ ਸਭ ਤੋਂ ਜ਼ਿਆਦਾ ਨਫ਼ਰਤ ਅਕਾਲੀ ਦਲ ਨੂੰ ਕਰਦੇ ਹਨ ਕਿਉਂਕਿ ਅਕਾਲੀ ਦਲ ਦੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਲਈ ਦਸਤਖ਼ਤ ਕੀਤੇ ਸਨ ਤੇ ਅਕਾਲੀ ਦਲ ਦੇ ਰਾਜ ਵਿੱਚ ਹੀ 2015 ਅਤੇ 1986 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ, ਇਸ ਦੇ ਬਾਵਜੂਦ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ।

ਆਪ ਦੇ ਮੁੱਖ ਮੰਤਰੀ ਦੇ ਚੇਹਰੇ ’ਤੇ ਹਰਪਾਲ ਚੀਮਾ ਨੇ ਕਿਹਾ ਕਿ, “ਅਜੇ ਕਿਸੇ ਵੀ ਪਾਰਟੀ ਨੇ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਨਹੀਂ ਕੀਤਾ, ‘ਆਪ’ ਸਾਰਿਆਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਕਰੇਗੀ।

Click to comment

Leave a Reply

Your email address will not be published.

Most Popular

To Top