Punjab

ਸਿੱਧੂ ਦਾ ਵੱਡਾ ਬਿਆਨ, ਇਨਸਾਫ਼ ਤਾਂ ਹੋ ਕੇ ਹੀ ਰਹੇਗਾ… ਚਾਹੇ ਕੋਈ ਵੀ ਕੀਮਤ ਚੁਕਾਉਣੀ ਪਵੇ!

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਕਾਂਗਰਸ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਇਸ ਮਾਮਲੇ ਵਿਚ ਸੁਸਤ ਜਾਂਚ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਵਿਸਾਖੀ ਮੌਕੇ ਨਤਮਸਤਕ ਹੁੰਦਿਆਂ ਕਿਹਾ ਕਿ ਲੋਕ ਬੇਅਦਬੀ ਮਾਮਲੇ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਚਾਹੁੰਦੇ ਹਨ ਤੇ ਸਰਕਾਰ ਨੂੰ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਲੋਕਾਂ ਖਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਹੁਣ ਫਿਰ ਨਵਜੋਤ ਸਿੱਧੂ ਨੇ ਫੇਸਬੁੱਕ ਤੇ ਪੋਸਟ ਕੇ ਇਸ ਮਾਮਲੇ ਨੂੰ ਹਵਾ ਦੇ ਦਿੱਤੀ ਹੈ। ਉਹਨਾਂ ਵੀਡੀਓ ਅਪਲੋਡ ਕਰਨ ਦੇ ਨਾਲ ਨਾਲ ਲਿਖਿਆ ਕਿ- ਕਿਸੇ ਰਾਜਨੇਤਾ ਦੀ ਸਭ ਤੋਂ ਵੱਡੀ ਪੂੰਜੀ ਉਸਦੇ ਕਿਰਦਾਰ ਉੱਪਰ ਲੋਕਾਂ ਦਾ ਭਰੋਸਾ ਹੁੰਦਾ ਹੈ।

ਸਾਲ 2020 – ਲਾਕਡਾਉਣ ਦੌਰਾਨ ਲੋਕਾਂ ਦੀ ਮੱਦਦ ਕਰਨ ‘ਚ ਮੇਰਾ ਸਹਿਯੋਗ ਕਰਨ ਲਈ ਸਿੱਖ ਸੰਗਤਾਂ ਤੇ ਪੁਲਿਸ ਤਸ਼ੱਦਦ ਦੇ ਸ਼ਿਕਾਰ ਬੇਕਸੂਰ, ਬਰਗਾੜੀ ਤੋਂ ਚੱਲ ਕੇ ਮੇਰੇ ਘਰ ਪਹੁੰਚੇ ਸਨ।

ਮੈਂ ਉਹਨਾਂ ਦੇ ਵਿਸ਼ਵਾਸ ਤੇ ਇਸ ਆਸ ਨੂੰ ਕਿੱਦਾਂ ਤੋੜ ਸਕਦਾ ਹਾਂ ?

ਇਨਸਾਫ਼ ਤਾਂ ਹੋ ਕੇ ਹੀ ਰਹੇਗਾ… ਚਾਹੇ ਕੋਈ ਵੀ ਕੀਮਤ ਚੁਕਾਉਣੀ ਪਵੇ !!

ਦਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਆਗੂਆਂ ਦੇ ਬਿਆਨ ਜਿੰਨੇ ਤਲਖ਼ ਅਤੇ ਸਖ਼ਤ ਹਨ, ਉਸ ਤੋਂ ਲੱਗਦਾ ਹੈ ਕਿ ਇਨ੍ਹਾਂ ਦੋਵਾਂ ਨੇ ਵੀ ਹੁਣ ਲਾਈਨ ਖਿੱਚ ਕੇ ਤੁਰਨ ਦਾ ਮਨ ਬਣਾ ਲਿਆ ਹੈ। ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਅਤੇ ਇਸ ਦੇ ਨਾਲ ਜੁੜੇ ਗੋਲੀਕਾਂਡ ਦੇ ਮਾਮਲਿਆਂ ਵਿਚ ਇਨਸਾਫ਼ ਦੀ ਲੜਾਈ ਕਿਸੇ ਤਣ ਪੱਤਣ ਨਾ ਲੱਗਣ ਤੋਂ ਬਾਅਦ ਸਿੱਧੂ ਨੇ ਕੈਪਟਨ ਖ਼ਿਲਾਫ਼ ਹੁਣ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ।

ਨਵਜੋਤ ਸਿੰਘ ਸਿੱਧੂ ਭਾਵੇਂ ਕੈਪਟਨ ਸਰਕਾਰ ਤੋਂ ਕਰੀਬ ਦੋ ਸਾਲ ਪਹਿਲਾਂ ਬਾਹਰ ਆ ਗਏ ਸਨ, ਪਰ ਉਨ੍ਹਾਂ ਕੈਪਟਨ ਉੱਤੇ ਨਿੱਜੀ ਤੌਰ ਉੱਤੇ ਇੰਨਾ ਖੁੱਲ੍ਹ ਕੇ ਬਿਆਨ ਨਹੀਂ ਦਿੱਤਾ ਸੀ। ਭਾਵੇਂ ਉਹ ਲਗਾਤਾਰ ਪੰਜਾਬ ਸਰਕਾਰ ਦੇ ਕੰਮਾਂ ਉੱਤੇ ਸਵਾਲ ਚੁੱਕਦੇ ਰਹੇ ਪਰ ਉਹ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀਆਂ ਕੋਸ਼ਿਸ਼ਾਂ ਸਦਕਾ ਕੈਪਟਨ ਨਾਲ ਸਮਝੌਤੇ ਲਈ ਕੋਸ਼ਿਸ਼ਾਂ ਵੀ ਕਰਦੇ ਰਹੇ। ਪਰ ਹੁਣ ਜਿਸ ਤਰੀਕੇ ਦੀ ਤਿੱਖੀ ਭਾਸ਼ਾ ਵਿਚ ਸਿੱਧੂ ਨੇ ਗੱਲ ਕੀਤੀ ਹੈ, ਉਹ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸਿੱਧਾ ਮੋਰਚਾ ਖੋਲਣ ਵਾਂਗ ਹੈ।

Click to comment

Leave a Reply

Your email address will not be published.

Most Popular

To Top