ਸਿੱਧੂ ਦਾ ਮਾਨ ਸਰਕਾਰ ’ਤੇ ਨਿਸ਼ਾਨਾ, ਜੇ ਵਾਅਦੇ ਪੂਰੇ ਨਹੀਂ ਕਰ ਸਕਦੇ ਤਾਂ ਐਲਾਨ ਕਿਉਂ ਕਰ ਰਹੇ ਹੋ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ‘ਆਪ’ ਸਰਕਾਰ ਦੇ ਨਿਸ਼ਾਨਾ ਲਾਉਂਦਿਆ ਕਿਹਾ ਕਿ, ਪੰਜਾਬ ਦੀ ‘ਆਪ’ ਸਰਕਾਰ ਸਿਰਫ਼ ਐਲਾਨ ਕਰ ਰਹੀ ਹੈ…ਅਤੇ ਇਸ ਕੋਲ ਸਾਧਨ ਕੋਈ ਨਹੀਂ। ਜੋ ਕਰ ਨਹੀਂ ਸਕਦੇ ਉਸਦਾ ਦਾਅਵਾ ਕਿਉਂ ਕਰਦੇ ਓ ? ਮੁੱਖ ਮੰਤਰੀ ਦੇ ਵਾਅਦੇ ਵਾਲਾ ਕਣਕ ਦੀ ਫ਼ਸਲ ਉੱਪਰ ਬੋਨਸ ਕਿੱਥੇ ਹੈ?



ਕੀ ਸਰਕਾਰ ਕੋਲ ਵਾਅਦੇ ਵਾਲਾ ਬੋਨਸ ਦੇਣ ਲਈ ਲੋੜੀਂਦੇ 5000 ਕਰੋੜ ਰੁਪਏ ਹਨ? ਕੀ ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੀ ਸਮਰੱਥਾ ਰੱਖਦੀ ਹੈ? ਮੱਕੀ ਅਤੇ ਮੂੰਗੀ ‘ਤੇ ਐਮ.ਐਸ.ਪੀ. ਨੂੰ ਨੋਟੀਫਾਈ ਕਿਉਂ ਨਹੀਂ ਕੀਤਾ ਗਿਆ? ਸਰਕਾਰ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਬੀਜਣ ਦੀ ਇਜਾਜ਼ਤ ਦੇਵੇ, ਦੇਰੀ ਨਾਲ ਹੋਣ ਵਾਲੀ ਫ਼ਸਲ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਮੁੱਲ ਘਟਦਾ ਹੈ।


ਕੀ ਸੀਜ਼ਨ ਦੀ ਸਿਖਰ ਦੌਰਾਨ ਬਿਜਲੀ ਬਚਾਉਣ ਲਈ ਸਰਕਾਰ ਅਜਿਹਾ ਕਰ ਰਹੀ ਹੈ? ਕਿਸਾਨਾਂ ਨੂੰ ਹਮੇਸ਼ਾ ਮਾਰ ਕਿਉਂ ਝੱਲਣੀ ਪੈਂਦੀ ਹੈ? ਜੇਕਰ ਇਹ ਫ਼ਸਲੀ ਵਿਭਿੰਨਤਾ ਨੂੰ ਲੈ ਕੇ ਸੱਚਮੁੱਚ ਗੰਭੀਰ ਹੈ ਤਾਂ ਇਸ ਨੇ ਬਾਸਮਤੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕਿਉਂ ਨਹੀਂ ਕੀਤਾ?
