News

ਸਿੱਧੂ ਦਾ ਬਿਆਨ, ‘ਅੱਜ ਤੱਕ ਕਿਸੇ ਤੋਂ ਕੋਈ ਵੀ ਅਹੁਦਾ ਨਹੀਂ ਮੰਗਿਆ…’

ਪੰਜਾਬ ਕਾਂਗਰਸ ‘ਚ ਮੱਚੇ ਘਮਸਾਨ ’ਤੇ ਕਾਂਗਰਸ ਹਾਈਕਮਾਨ ਨੇ ਤਿੱਖੀ ਨਜ਼ਰ ਟਿਕਾਅ ਲਈ ਹੈ। ਕਾਂਗਰਸ ਹਾਈਕਮਾਨ ਹੁਣ ਇਸ ਘਮਸਾਨ ਨੂੰ ਛੇਤੀ ਤੋਂ ਛੇਤੀ ਸ਼ਾਂਤ ਕਰ ਕੇ ਨਿਪਟਾਉਣ ਦੀ ਤਿਆਰੀ ਵਿਚ ਹੈ। ਅਜਿਹੇ ‘ਚ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਕੈਪਟਨ ‘ਤੇ ਸਵਾਲ ਖੜ੍ਹੇ ਕੀਤੇ ਹਨ।

ਉਹਨਾਂ ਕਿਹਾ ਕਿ ਸਾਬਤ ਕਰਕੇ ਦਿਖਾਓ ਜੇ ਉਹਨਾਂ ਇੱਕ ਵੀ ਬੈਠਕ ਕਿਸੇ ਹੋਰ ਪਾਰਟੀ ਦੇ ਕਿਸੇ ਲੀਡਰ ਨਾਲ ਕੀਤੀ ਹੋਵੇ? ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਤੱਕ ਉਹਨਾਂ ਕਿਸੇ ਤੋਂ ਕੋਈ ਵੀ ਅਹੁਦਾ ਨਹੀਂ ਮੰਗਿਆ… ਜਦੋਂਕਿ ਉਹਨਾਂ ਨੂੰ ਬਹੁਤ ਵਾਰ ਸੱਦ ਕੇ ਕੈਬਨਿਟ ‘ਚ ਸ਼ਾਮਲ ਹੋਣ ਦੀ ਪੇਸ਼ਕਸ ਕੀਤੀ ਗਈ ਪਰ ਉਹਨਾਂ ਆਪਣੀ ਜ਼ਮੀਰ ਦੇ ਵਿਰੁੱਧ ਕੁੱਝ ਵੀ ਕਬੂਲ ਨਹੀਂ ਕੀਤਾ।

ਦੱਸ ਦਈਏ ਕਿ ਨਵਜੋਤ ਸਿੱਧੂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੈਪਟਨ ‘ਤੇ ਸਵਾਲ ਖੜ੍ਹੇ ਕੀਤੇ ਨੇ।ਇਸਦੇ ਨਾਲ ਹੀ ਕਾਂਗਰਸ ਹਾਈਕਮਾਨ ਹੁਣ ਇਸ ਘਮਸਾਨ ਨੂੰ ਛੇਤੀ ਤੋਂ ਛੇਤੀ ਸ਼ਾਂਤ ਕਰ ਕੇ ਨਿਪਟਾਉਣ ਦੀ ਤਿਆਰੀ ਵਿਚ ਹੈ।

ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਵੀ ਬੀਤੇ ਦਿਨ ਦੋ ਟੁਕ ਸ਼ਬਦਾਂ ਵਿਚ ਸਪੱਸ਼ਟ ਕਰ ਦਿੱਤਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਪਾਰਟੀ ਸਾਰੇ ਘਟਨਾਕਰਮਾਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਛੇਤੀ ਹੀ ਇਸ ਨੂੰ ਸੁਲਝਾ ਲਿਆ ਜਾਵੇਗਾ।

Click to comment

Leave a Reply

Your email address will not be published.

Most Popular

To Top