News

ਸਿੱਧੂ ਤੋਂ ਬਾਅਦ ਬੇਅਦਬੀ ਮਾਮਲੇ ‘ਤੇ ਬੋਲੇ ਹੰਸ ਰਾਜ ਹੰਸ

ਬੇਅਦਬੀ ਮਾਮਲੇ ਨੂੰ ਲੈ ਕੇ ਮਾਮਲਾ ਪਹਿਲਾਂ ਤੋਂ ਹੀ ਬਹੁਤ ਭਖਿਆ ਹੋਇਆ ਹੈ। ਇਸ ਤੇ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਿਚਕਾਰ ਟਵੀਟ ਰਾਹੀਂ ਖੜਕੀ ਵੀ ਹੈ। ਉੱਥੇ ਹੀ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਦਾ ਬਿਆਨ ਵੀ ਸਾਹਮਣੇ ਆਇਆ ਹੈ।

ਹੰਸ ਰਾਜ ਹੰਸ ਨੇ ਬੇਅਦਬੀ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਹੰਸ ਰਾਜ ਹੰਸ ਨੇ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਦਾ ਹਿਸਾਬ ਖੁਦ-ਬ-ਖੁਦ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ‘ਤੇ ਵੀ ਬਿਆਨ ਦਿੱਤਾ।

ਉਨ੍ਹਾਂ ਕਿਹਾ ਕਿ ਕਾਂਗਰਸ ਵੱਡੀ ਪਾਰਟੀ ਹੈ ਮਸਲਾ ਘਰ ਦੇ ਅੰਦਰ ਹੀ ਸੁਲਝ ਜਾਣਾ ਚਾਹੀਦਾ ਹੈ। ਹਰ ਕੋਈ ਸੀਐਮ ਬਣਨਾ ਚਾਹੁੰਦਾ ਹੈ ਕੋਈ ਵੀ ਜੋੜਨ ਦਾ ਕੰਮ ਨਹੀਂ ਕਰ ਰਿਹਾ। ਫਿਲਹਾਲ ਇਸ ਤੇ ਕਿਸੇ ਪਾਰਟੀ ਦਾ ਅਜੇ ਕੋਈ ਬਿਆਨ ਨਹੀਂ ਆਇਆ ਪਰ ਇਹ ਮਾਮਲਾ ਕਦੋਂ ਸ਼ਾਂਤ ਹੋਵੇਗਾ ਇਸ ਦਾ ਪਤਾ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Click to comment

Leave a Reply

Your email address will not be published. Required fields are marked *

Most Popular

To Top