ਸਿੱਧੂ ਤੇ CM ਚੰਨੀ ਨੂੰ UPSC ਨੇ ਦਿੱਤਾ ਵੱਡਾ ਝਟਕਾ, ਫਿਰ ਚੁਣਿਆ ਜਾਵੇਗਾ ਨਵਾਂ DGP
By
Posted on

ਪੰਜਾਬ ਡੀਜੀਪੀ ਨੂੰ ਲੈ ਕੇ ਇਕ ਨਵੀਂ ਖ਼ਬਰ ਮਿਲੀ ਹੈ। ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਜ਼ਬਰਦਸਤ ਝਟਕਾ ਲੱਗਿਆ ਹੈ। ਸਿੱਧੂ ਦੇ ਚਹੇਤੇ ਸਿਧਾਰਥ ਚਟੋਪਾਧਿਆਏ ਅਤੇ ਚੰਨੀ ਦੇ ਚਹੇਤੇ ਇਕਬਾਲ ਪ੍ਰੀਤ ਸਿੰਘ ਸਹੋਤਾ ਦਾ ਨਾਮ UPSC ਪੈਨਲ ਵਿਚੋਂ ਬਾਹਰ ਹੋ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਪੈਨਲ ਵੱਲੋਂ ਸੁਝਾਏ ਗਏ ਤਿੰਨ ਨਾਵਾਂ ਵਿਚੋਂ ਕਿਸੇ ਇੱਕ ਨਾਂ ਦੀ ਚੋਣ ਕਰਨਗੇ। ਦੱਸ ਦਈਏ ਕਿ ਮੌਜੂਦਾ ਸਮੇਂ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਬਣਾਉਣ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਅਸਹਿਮਤ ਹੁੰਦਿਆਂ ਨਵੇਂ ਨਾਵਾਂ ਦੀ ਸਿਫਾਰਿਸ਼ ਕੀਤੀ ਹੈ।
ਯੂਪੀਐਸਸੀ ਨੇ ਰਾਜ ਵਿੱਚ ਚੋਟੀ ਦੇ ਪੁਲਿਸ ਅਹੁਦੇ ਲਈ 1987 ਬੈਚ ਦੇ ਅਫ਼ਸਰ ਦਿਨਕਰ ਗੁਪਤਾ, ਵੀਕੇ ਭਾਵਰਾ ਅਤੇ 1988 ਬੈਚ ਦੇ ਪ੍ਰਬੋਧ ਕੁਮਾਰ ਦੇ ਨਾਮ ਸੂਚੀਬੱਧ ਕੀਤੇ ਹਨ।
