ਸਿੱਟ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਕੀਤੀ ਪੁੱਛਗਿੱਛ

ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ ਇੱਕ ਵਾਰ ਮੁੜ ਤੋਂ SIT ਦੇ ਸਾਹਮਣੇ ਪੁੱਛ ਗਿੱਛ ਲਈ ਪਹੁੰਚੇ, ਜਿਵੇਂ ਹੀ ਸੈਣੀ ਮੁਹਾਲੀ ਦੇ ਮਟੌਰ ਪੁਲਿਸ ਸਟੇਸ਼ਨ ਵਿੱਚ ਪਹੁੰਚੇ ਉਹ ਪੰਜਾਬ ਪੁਲਿਸ ਦੇ ਮੁਲਾਜ਼ਮਾਂ ‘ਤੇ ਰੋਬ ਝਾੜ ਦੇ ਹੋਏ ਨਜ਼ਰ ਆਏ,ਇਹ ਕੋਈ ਪਹਿਲੀ ਵਾਰ ਨਹੀਂ ਹੈ ਪੰਜਾਬ ਦੇ ਡੀਜੀਪੀ ਰਹਿੰਦੇ ਹੋਏ ਸੁਮੇਧ ਸੈਣੀ ਦਾ ਪੰਜਾਬ ਪੁਲਿਸ ਵਿੱਚ ਕਾਫ਼ੀ ਦਬਦਬਾ ਸੀ।

ਸੈਣੀ ਦੀ ਜ਼ਮਾਨਤ ਪਟੀਸ਼ਨ ਰੱਦ ਕਰਨ ਵੇਲੇ ਮੁਹਾਲੀ ਅਦਾਲਤ ਦੇ ਜੱਜ ਨੇ ਵੀ ਟਿੱਪਣੀ ਕਰਦੇ ਹੋਏ ਕਿਹਾ ਸੀ ਪੁਲਿਸ ਵਿਭਾਗ ਵਿੱਚ ਕਾਫ਼ੀ ਦਬਦਬਾ ਸੈਣੀ ਰੱਖ ਦੇ ਨੇ ਇਸ ਲਈ ਉਨ੍ਹਾਂ ਨੂੰ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਜ਼ਮਾਨਤ ਨਹੀਂ ਦਿੱਤਾ ਜਾ ਸਕਦੀ ਹੈ ਹਾਲਾਂਕਿ ਸੈਣੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਸੀ।
ਡੀਜੀਪੀ ਸੁਮੇਧ ਸੈਣੀ ਕੋਲੋਂ ਵਿਸ਼ੇਸ਼ ਜਾਂਚ ਟੀਮ ਵੱਲੋਂ ਦੁਪਹਿਰ ਡੇਢ ਵਜੇ ਤੱਕ ਪੁੱਛਗਿੱਛ ਕੀਤੀ ਗਈ। ਉਹਨਾਂ ਨੇ ਮੀਡੀਆ ਨੂੰ ਸਿਰਫ ਇੰਨਾ ਹੀ ਕਿਹਾ ਕਿ ਉਹ ਸਮਾਂ ਆਉਣ ਤੇ ਅਪਣੀ ਗੱਲ ਰੱਖਣਗੇ। ਜਾਣਕਾਰੀ ਮੁਤਾਬਕ ਸੁਮੇਧ ਸੈਣੀ ਨਾਲ ਉਹਨਾਂ ਦਾ ਇਕ ਵਕੀਲ ਵੀ ਥਾਣੇ ਵਿੱਚ ਗਿਆ ਸੀ ਪਰ ਉਸ ਨੂੰ ਅਲੱਗ ਕਮਰੇ ਵਿੱਚ ਬਿਠਾਇਆ ਗਿਆ ਸੀ।
ਥਾਣੇ ਵਿੱਚ ਸਿੱਟ ਦੇ ਮੁੱਖੀ ਤੇ ਐਸਪੀ ਹਰਮਨਦੀਪ ਸਿੰਘ ਹਾਂਸ, ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁੱਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਸੈਣੀ ਤੋਂ ਪੁੱਛਗਿੱਛ ਕੀਤੀ। ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਚਾਰ ਵਾਰ ਨੋਟਿਸ ਭੇਜਿਆ ਗਿਆ, ਪਰ ਉਹ ਸਿਰਫ਼ ਦੋ ਵਾਰ ਹੀ ਸਿੱਟ ਅੱਗੇ ਪੇਸ਼ ਹੋਏ ਹਨ।
