News

ਸਿੱਖ ਸੰਗਤ ਦਾ ਜੱਥਾ ਪਾਕਿਸਤਾਨ ਲਈ ਰਵਾਨਾ

ਵਿਸਾਖੀ ਤਿਉਹਾਰ ਦੌਰਾਨ ਅੱਜ ਸਿੱਖ ਸੰਗਤਾਂ ਦਾ ਜੱਥਾ ਪਾਕਿਸਤਾਨ ਲਈ ਰਵਾਨਾ ਹੋ ਗਿਆ ਹੈ। ਇਸ ਜੱਥੇ ਵਿੱਚ 437 ਸ਼ਰਧਾਲੂਆਂ ਦਾ ਕੋਵਿਡ ਟੈਸਟ ਕੀਤਾ ਗਿਆ ਹੈ। ਇਹਨਾਂ ਵਿਚੋਂ 427 ਸ਼ਰਧਾਲੂ ਨੈਗੇਟਿਵ ਆਏ ਹਨ ਅਤੇ 10 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

ਨੈਗੇਟਿਵ ਆਏ ਸ਼ਰਧਾਲੂ ਅੱਜ ਜੈਕਾਰਿਆਂ ਦੀ ਗੂੰਜ 'ਚ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੋਂ ਅਟਾਰੀ ਵਾਹਘਾ ਸਰਹੱਦ ਲਈ ਰਵਾਨਾ ਹੋਏ, ਜਿੱਥੋਂ ਜੱਥਾ ਪਾਕਿਸਤਾਨ ਲਈ ਰਵਾਨਾ ਹੋਵੇਗਾ।

ਸ਼ਰਧਾਲੂ ਅੱਜ ਜੈਕਾਰਿਆਂ ਦੀ ਗੂੰਜ ਨਾਲ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਅਟਾਰੀ ਵਾਹਘਾ ਸਰਹੱਦ ਲਈ ਰਵਾਨਾ ਹੋਏ ਹਨ ਜਿੱਥੋਂ ਉਹ ਪਾਕਿਸਤਾਨ ਲਈ ਰਵਾਨਾ ਹੋਣਗੇ। ਜੱਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਸਤਨਾਮ ਸਿੰਘ ਜੱਲਾ ਕਰ ਰਹੇ ਹਨ। ਇਹ ਜੱਥਾ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਦੇ ਵੱਖ-ਵੱਖ ਸਿੱਖ ਤੀਰਥ ਸਥਾਨਾਂ ਦਾ ਦੌਰਾ ਕਰੇਗਾ। ਸਾਰੇ ਯਾਤਰੀ ਕੱਲ੍ਹ ਸੋਮਵਾਰ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ ਤੇ 22 ਅਪ੍ਰੈਲ ਨੂੰ ਵਾਪਸ ਪਰਤਣਗੇ।

ਇਸ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਅਹਲੀ ਨੇ ਦਿੱਤੀ ਹੈ। ਦਸ ਦਈਏ ਕਿ ਖਾਲਸੇ ਦੇ ਸਿਰਜਣਾ ਦਿਵਸ ਵਿਸਾਖੀ ਮੇਲਾ ਇਤਿਹਾਸਕ ਨਗਰ ਦਮਦਮਾ ਸਾਹਿਬ ਵਿਖੇ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ।

ਮਾਲਵੇ ਵਿੱਚ ਸਥਿਤ ਸਿੱਖ ਜਗਤ ਦੇ ਚੌਥੇ ਤਖ਼ਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਖਾਲਸੇ ਦੇ ਜਨਮ ਦਿਹਾੜੇ ਹਰ ਸਾਲ ਐਸਜੀਪੀਸੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਜਿਸ ਨੂੰ ਲੈ ਕੇ ਅੱਜ ਤਖ਼ਤ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਨਾਲ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ।

Click to comment

Leave a Reply

Your email address will not be published. Required fields are marked *

Most Popular

To Top