ਸਿੱਖ ਜੱਥੇਬੰਦੀਆਂ ‘ਵਾਰਿਸ ਪੰਜਾਬ ਦੇ’ ਵੱਲੋਂ’ ਵੱਡਾ ਐਲਾਨ, 23 ਨਵੰਬਰ ਤੋਂ ਸ਼ੁਰੂ ਹੋਏਗੀ ‘ਖਾਲਸਾ ਵਹੀਰ’

 ਸਿੱਖ ਜੱਥੇਬੰਦੀਆਂ ‘ਵਾਰਿਸ ਪੰਜਾਬ ਦੇ’ ਵੱਲੋਂ’ ਵੱਡਾ ਐਲਾਨ, 23 ਨਵੰਬਰ ਤੋਂ ਸ਼ੁਰੂ ਹੋਏਗੀ ‘ਖਾਲਸਾ ਵਹੀਰ’

ਸਿੱਖ ਜੱਥੇਬੰਦੀ ‘ਵਾਰਿਸ ਪੰਜਾਬ ਦੇ’ ਵੱਲੋਂ 23 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਾਲਸਾ ਵਹੀਰ ਆਰੰਭ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਵਹੀਰ ਇੱਕ ਮਹੀਨੇ ਬਾਅਦ ਸ੍ਰੀ ਆਨੰਦਪੁਰ ਸਾਹਿਬ ਪੁੱਜ ਕੇ ਸਮਾਪਤ ਹੋਵੇਗੀ। ਇਹ ਜਾਣਕਾਰੀ ਜੱਥੇਬੰਦੀ ਦੇ ਆਗੂ ਪਪਲਪ੍ਰੀਤ ਸਿੰਘ, ਗੁਰਮੀਤ ਸਿੰਘ ਤੇ ਹੋਰਨਾਂ ਆਗੂਆਂ ਵੱਲੋਂ ਦਿੱਤੀ ਗਈ ਹੈ।

ਉਹਨਾਂ ਦੱਸਿਆ ਕਿ ਖਾਲਸਾ ਵਹੀਰ 23 ਨਵੰਬਰ ਨੂੰ ਸਵੇਰੇ ਸ੍ਰੀ ਅਕਾਲ ਤਖ਼ਤ ਤੋਂ ਅਰਦਾਸ ਕਰਕੇ ਸ਼ੁਰੂ ਹੋਵੇਗੀ। ਇਸ ਵਿੱਚ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੀ ਸ਼ਾਮਲ ਹੋਣਗੇ।

ਖਾਲਸਾਈ ਪ੍ਰੰਪਰਾਵਾਂ ਮੁਤਾਬਕ ਇਹ ਖ਼ਾਲਸਾ ਵਹੀਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼ੁਰੂ ਕੀਤੀ ਜਾਵੇਗੀ ਜਿਸ ਦੀ ਅਗਵਾਈ ਪੰਜ ਪਿਆਰੇ ਤੇ ਨਿਸ਼ਾਨਚੀ ਸਿੰਘ ਕਰਨਗੇ। ਇਸ ਦੇ ਲਈ ਵਾਰਿਸ ਪੰਜਾਬ ਦੇ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਸੱਦਾ ਦਿੱਤਾ ਗਿਆ ਹੈ।

Leave a Reply

Your email address will not be published.