ਸਿੱਖ ਜੱਥੇਬੰਦੀਆਂ ਨੇ ਜੋੜ ਮੇਲ ’ਚ ਝੂਲਿਆਂ ਦੀਆਂ ਦੁਕਾਨਾਂ ਕਰਵਾਈਆਂ ਬੰਦ, ਪ੍ਰਸ਼ਾਸਨ ਨੂੰ ਦਿੱਤਾ ਸੀ ਮੰਗ ਪੱਤਰ

ਸਿੱਖਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਮਾਛੀਵਾੜਾ ਸਾਹਿਬ ਵਿੱਚ ਵੀ ਸਿੱਖ ਸੰਗਤ ਵੱਲੋਂ ਜੋੜ ਮੇਲ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸਿੱਖ ਜਥੇਬੰਦੀਆਂ ਵੱਲੋਂ ਜੋੜ ਮੇਲ ਵਿੱਚ ਮਾਛੀਵਾੜਾ ਸਾਹਿਬ ਵਿੱਚ ਲੱਗਦੀਆਂ ਮਨੋਰੰਜਨ ਦੀਆਂ ਦੁਕਾਨਾਂ ਅਤੇ ਝੂਲੇ ਬੰਦ ਕਰਵਾਏ ਗਏ।
ਅਪਣੀ ਇਸ ਕਾਰਵਾਈ ਬਾਰੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਓਹਨਾਂ ਵੱਲੋਂ ਕੁਝ ਦਿਨ ਪਹਿਲਾਂ ਸ਼ਹੀਦੀ ਦਿਨਾਂ ਦੌਰਾਨ ਮੀਟ, ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਅਤੇ ਕਿਸੇ ਵੀ ਤਰ੍ਹਾਂ ਦੇ ਝੂਲੇ ਨਾ ਲੱਗਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ, ਪਰ ਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਓਹਨਾਂ ਕਿਹਾ ਕਿ ਐਸਜੀਪੀਸੀ ਵੱਲੋਂ ਵੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਓਹਨਾਂ ਵੱਲੋਂ ਦੁਕਾਨਦਾਰਾਂ ਨੂੰ ਬੇਨਤੀ ਕਰਕੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ।
ਦੱਸ ਦਈਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਅਨੰਦਗੜ੍ਹ ਦਾ ਕਿਲ੍ਹਾ ਛੱਡਣ ਬਾਅਦ ਸਿਰਸਾ ਨਦੀ ਕੰਢੇ ਪਰਿਵਾਰ ਵਿਛੜਨ ਦੀ ਯਾਦ ਨੂੰ ਰੂਪਮਾਨ ਕਰਦੇ ਹੋਏ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਯਾਦਗਾਰ ਛੰਨਾ ਕੁੰਮਾ ਮਾਸ਼ਕੀ ਤੱਕ ਸਜਾਇਆ ਜਾਣ ਵਾਲਾ ਸਫ਼ਰ-ਏ-ਸ਼ਹਾਦਤ ਸ਼ੁਰੂ ਹੋ ਗਿਆ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਇਹ ਨਗਰ ਕੀਰਤਨ ਪਿੰਡ ਮਾਜਰੀ ਗੁੱਜਰਾਂ, ਅਵਾਨਕੋਟ, ਕੋਟਬਾਲਾ ਤੇ ਆਸਪੁਰ ਪਿੰਡਾਂ ਵਿਚੋਂ ਹੁੰਦਾ ਹੋਇਆ ਸਿਰਸਾ ਨਦੀ ਪਾਰ ਕਰਨ ਉਪਰੰਤ ਪਿੰਡ ਰਣਜੀਤਪੁਰਾ ਰਾਹੀਂ ਯਾਦਗਾਰ ਛੰਨ ਕੁੰਮਾ ਮਾਸ਼ਕੀ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ।