Uncategorized

ਸਿੱਖਿਆ ਮਹਿਕਮੇ ਦਾ ਨਵਾਂ ਫਰਮਾਨ, ਚੱਕਰਾਂ ’ਚ ਪਾਏ ਵਿਦਿਆਰਥੀ ਅਤੇ ਮਾਪੇ

ਪੰਜਾਬ ਸਕੂਲ ਸਿੱਖਿਆ ਮਹਿਕਮੇ ਵੱਲੋਂ ਪੰਜਾਬ ਅਚੀਵਮੈਂਟ ਸਰਵੇ ਦਾ ਦੂਜਾ ਪੜਾਅ 11 ਨਵੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਪਰ ਮਹਿਕਮੇ ਵੱਲੋਂ ਜਾਰੀ ਕੀਤੀ ਡੇਟਸ਼ੀਟ ਸਬੰਧੀ ਸਿੱਖਿਆ ਮਹਿਕਮਾ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਅਤੇ ਅਧਿਆਪਕਾਂ ਦੇ ਨਿਸ਼ਾਨੇ ਤੇ ਹੈ।

ਵੱਖ-ਵੱਖ ਮਾਪਿਆਂ ਅਤੇ ਅਧਿਆਪਕਾਂ ਨੇ ਅਪਣਾ ਨਾਂ ਨਾ ਛਾਪਣ ਦੀ ਸ਼ਰਤ ਤੇ ਦਸਿਆ ਕਿ 14 ਨਵੰਬਰ ਨੂੰ ਦੀਵਾਲੀ ਹੈ। 16 ਨਵੰਬਰ ਨੂੰ ਭਾਈ ਦੂਜ ਹੈ। ਪਰ ਮਹਿਕਮੇ ਵੱਲੋਂ ਫੈਸਟਿਵ ਸੀਜ਼ਨ ਦੌਰਾਨ ਜਾਣਬੁੱਝ ਕੇ ਅਧਿਆਪਕਾਂ ਨੂੰ ਤੰਗ-ਪਰੇਸ਼ਾਨ ਕਰਨ ਲਈ ਡੇਟਸ਼ੀਟ ਜਾਰੀ ਕੀਤੀ ਗਈ ਹੈ।

ਅਧਿਆਪਕਾਂ ਨੇ ਕਿਹਾ ਕਿ ਇਸ ਟੈਸਟ ਨੂੰ 5 ਦਿਨ ਤੋਂ ਬਾਅਦ ਵੀ ਲਿਆ ਜਾ ਸਕਦਾ ਸੀ ਪਰ ਇਹ ਸਭ ਮਹਿਕਮੇ ਦੇ ਅਧਿਕਾਰੀਆਂ ਦੀ ਸੋਚੀ-ਸਮਝੀ ਰਣਨੀਤੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਚ ਘੱਟ ਤੇ ਤਿਉਹਾਰਾਂ ਵੱਲ ਜ਼ਿਆਦਾ ਹੈ। ਅਜਿਹੇ ਵਿੱਚ ਉਹ ਕਿਵੇਂ ਟੈਸਟ ਦੇ ਸਕਣਗੇ।

ਇਹ ਤਾਂ ਮਹਿਕਮ ਦੇ ਅਧਿਕਾਰੀ ਹੀ ਦੱਸ ਸਕਦੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਸਿੱਖਿਆ ਮਹਿਕਮੇ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਸ ਟੈਸਟ ਨੂੰ ਘੱਟੋ ਘੱਟ 5 ਦਿਨ ਲਈ ਅੱਗੇ ਕੀਤਾ ਜਾਵੇ ਤਾਂ ਕਿ ਤਿਉਹਾਰਾਂ ਦਾ ਸੀਜ਼ਨ ਨਿਕਲ ਜਾਵੇ ਅਤੇ ਵਿਦਿਆਰਥੀ ਵਧੀਆ ਤਰੀਕੇ ਨਾਲ ਟੈਸਟ ਦੇ ਸਕਣ।

ਮਹਿਕਮੇ ਵੱਲੋਂ ਹਰ ਵਿਸ਼ੇ ਦੇ ਟੈਸਟ ਲਈ ਇਕ ਆਨਲਾਈਨ ਲਿੰਕ ਭੇਜਿਆ ਜਾਂਦਾ ਹੈ, ਜੋ ਕਿ 48 ਘੰਟੇ ਤੱਕ ਐਕਟਿਵ ਰਹਿੰਦਾ ਹੈ। ਇਸ 48 ਘੰਟੇ ਦੌਰਾਨ ਵਿਦਿਆਰਥੀ ਕਦੇ ਵੀ ਸਬੰਧਤ ਵਿਸ਼ੇ ਦਾ ਟੈਸਟ ਦੇ ਸਕਦੇ ਹਨ।

ਮਹਿਕਮੇ ਵੱਲੋਂ 13 ਨਵੰਬਰ ਨੂੰ 6ਵੀਂ ਦਾ ਸਮਾਜਿਕ ਸਿੱਖਿਆ, 7ਵੀਂ ਦਾ ਸਰੀਰਕ ਸਿੱਖਿਆ, 8ਵੀਂ ਦਾ ਵਿਗਿਆਨ, 9ਵੀਂ ਦਾ ਪੰਜਾਬੀ ਅਤੇ 10ਵੀਂ ਦਾ ਕੰਪਿਊਟਰ ਸਾਇੰਸ, 11ਵੀਂ ਦਾ ਅੰਗਰੇਜ਼ੀ (ਜਨਰਲ) ਅਤੇ 12ਵੀਂ ਦਾ ਗਣਿਤ ਵਿਸ਼ੇ ਦਾ ਟੈਸਟ ਰੱਖਿਆ ਗਿਆ ਹੈ, ਜਿਸ ਦਾ ਲਿੰਕ 14 ਨਵੰਬਰ ਨੂੰ ਵੀ ਐਕਟਿਵ ਰਹੇਗਾ।

ਅਜਿਹੇ ‘ਚ ਦੀਵਾਲੀ ਵਾਲੇ ਦਿਨ ਵੀ ਵਿਦਿਆਰਥੀ ਪੇਪਰ ਵਿਚ ਰੁਝੇ ਰਹਿਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੁਸਹਿਰੇ ਵਾਲੇ ਦਿਨ ਵੀ ਮਹਿਕਮੇ ਵੱਲੋਂ ਪੀ. ਏ. ਐੱਸ. ਦੇ ਲਈ ਇਕ ਅਜਿਹਾ ਹੀ ਟੈਸਟ ਲਿਆ ਗਿਆ ਸੀ ਅਤੇ ਹੈਰਾਨੀ ਦੀ ਗੱਲ ਇਹ ਕਿ ਉਸ ਦਿਨ ਐਤਵਾਰ ਵੀ ਸੀ ਅਤੇ ਗਜ਼ਟਿਡ ਛੁੱਟੀ ਵੀ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਵਿਦਿਆਰਥੀ ਇਸ ਟੈਸਟ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ।

Click to comment

Leave a Reply

Your email address will not be published. Required fields are marked *

Most Popular

To Top