ਸਿੱਕਮ ਵਿੱਚ ਵਾਪਰੀ ਵੱਡੀ ਘਟਨਾ, ਫ਼ੌਜ ਦਾ ਟਰੱਕ ਡਿੱਗਿਆ ਖੱਡ ’ਚ, ਰੱਖਿਆ ਮੰਤਰੀ ਨੇ ਜਤਾਇਆ ਦੁੱਖ

ਅੱਜ 23 ਦਸੰਬਰ ਨੂੰ ਉੱਤਰੀ ਸਿੱਕਮ ਵਿੱਚ ਇੱਕ ਆਰਮੀ ਦੇ ਟਰੱਕ ਨਾਲ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ 16 ਜਵਾਨ ਸ਼ਹੀਦ ਹੋਏ ਹਨ ਅਤੇ ਚਾਰ ਜਵਾਨ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ 23 ਦਸੰਬਰ, 2022 ਨੂੰ ਉੱਤਰੀ ਸਿੱਕਮ ਦੇ ਜੇਮਾ ਵਿੱਚ ਇੱਕ ਫ਼ੌਜੀ ਟਰੱਕ ਹਾਦਸੇ ਵਿੱਚ ਭਾਰਤੀ ਫ਼ੌਜ ਦੇ 16 ਜਵਾਨ ਸ਼ਹੀਦ ਹੋ ਗਏ।
ਫ਼ੌਜ ਨੇ ਦੱਸਿਆ ਕਿ ਹਾਦਸਾਗ੍ਰਸਤ ਵਾਹਨ ਤਿੰਨ ਵਾਹਨਾਂ ਦੇ ਕਾਫ਼ਲੇ ਦਾ ਹਿੱਸਾ ਸੀ, ਜੋ ਸਵੇਰੇ ਚਟਾਨ ਤੋਂ ਥੰਗੂ ਵੱਲ ਵਧਿਆ ਸੀ। ਜਦੋਂ ਟਰੱਕ ਜੇਮਾ ਨੂੰ ਜਾ ਰਿਹਾ ਸੀ ਤਾਂ ਤੇਜ਼ ਮੋੜ ਤੋਂ ਟਰੱਕ ਤਿਲਕ ਕੇ ਹੇਠਾਂ ਖੱਡ ਵਿੱਚ ਡਿੱਗ ਗਿਆ। ਹਾਦਸੇ ਤੋਂ ਤੁਰੰਤ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਚਾਰ ਜ਼ਖ਼ਮੀ ਫ਼ੌਜੀਆਂ ਨੂੰ ਏਅਰਲਿਫਟ ਕੀਤਾ ਗਿਆ।
Deeply pained by the loss of lives of the Indian Army personnel due to a road accident in North Sikkim.
The nation is deeply grateful for their service and commitment. My condolences to the bereaved families. Praying for the speedy recovery of those who are injured.
— Rajnath Singh (@rajnathsingh) December 23, 2022
ਭਾਰਤੀ ਫੌਜ ਨੇ ਕਿਹਾ ਕਿ ਬਦਕਿਸਮਤੀ ਨਾਲ ਇਸ ਹਾਦਸੇ ਵਿੱਚ ਤਿੰਨ ਜੂਨੀਅਰ ਕਮਿਸ਼ਨਡ ਅਫ਼ਸਰ ਅਤੇ 13 ਜਵਾਨ ਸ਼ਹੀਦ ਹੋ ਗਏ। ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਉੱਤਰੀ ਸਿਕਮ ਵਿੱਚ ਸੜਕ ਹਾਦਸੇ ਵਿੱਚ ਭਾਰਤੀ ਫ਼ੌਜ ਦੇ ਜਵਾਨਾਂ ਦੇ ਮਾਰੇ ਜਾਣ ਤੇ ਡੂੰਘਾ ਦੁੱਖ ਹੈ। ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ। ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ ਹਾਂ।