ਸਿੰਚਾਈ ਘੁਟਾਲੇ ਨੂੰ ਲੈਕੇ ਪੰਜਾਬ ਵਿਜੀਲੈਂਸ ਨੇ ਮੁੜ ਖੋਲ੍ਹੀ ਫਾਈਲ, ਤਿੰਨ ਸੀਨੀਅਰ IAS ਤੋਂ ਕੀਤੀ ਜਾਵੇਗੀ ਪੁੱਛਗਿੱਛ

 ਸਿੰਚਾਈ ਘੁਟਾਲੇ ਨੂੰ ਲੈਕੇ ਪੰਜਾਬ ਵਿਜੀਲੈਂਸ ਨੇ ਮੁੜ ਖੋਲ੍ਹੀ ਫਾਈਲ, ਤਿੰਨ ਸੀਨੀਅਰ IAS ਤੋਂ ਕੀਤੀ ਜਾਵੇਗੀ ਪੁੱਛਗਿੱਛ

ਪੰਜਾਬ ਵਿੱਚ ਪੰਜ ਸਾਲ ਪੁਰਾਣੇ 1000 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਦੇ ਮੁਲਜ਼ਮ ਤਿੰਨ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਨੂੰ ਵਿਜੀਲੈਂਸ ਜਾਂਚ ਦੇ ਦਾਇਰੇ ਵਿੱਚ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਵਿਜੀਲੈਂਸ ਨੇ ਦੋ ਸਾਬਕਾ ਮੰਤਰੀਆਂ ਨੂੰ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਤਿੰਨ ਰਿਟਾਇਰਡ ਆਈ.ਏ.ਐੱਸ. ਅਧਿਕਾਰੀਆਂ ਨੂੰ ਲੈ ਕੇ ਵੀ ਲੁੱਕਆਊਟ ਸਰਕੂਲਰ ਜਾਰੀ ਹੋਇਆ ਹੈ।

Arrest Congressmen behind murder of SAD Samrala Youth Wing President: Sharanjit  Dhillon - YesPunjab.com

 

ਦੱਸ ਦਈਏ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸਮੇਂ ਜਿਹੜਾ ਸਿੰਚਾਈ ਘੁਟਾਲਾ ਹੋਇਆ ਸੀ, ਇਸ ਨੂੰ ਲੈ ਕੇ ਵਿਜੀਲੈਂਸ ਬਿਊਰੋ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਸਿੰਚਾਈ ਘੁਟਾਲੇ ’ਚ ਮੁੱਖ ਆਰੋਪੀ ਠੇਕੇਦਾਰ ਗੁਰਿੰਦਰ ਸਿੰਘ ਨੇ ਹਲਫ਼ਨਾਮਾ ਦਿੰਦੇ ਹੋਏ ਕਈ ਖ਼ੁਲਾਸੇ ਕੀਤੇ ਹਨ।

Kejriwal should clear his stand on SYL, says Sekhon

ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਨੇ ਅਗਸਤ 2017 ’ਚ ਬਿਆਨ ਦਰਜ ਕੀਤੇ ਸੀ, ਜਿਸ ਕਾਰਨ ਇਸ ਮਾਮਲੇ ’ਚ ਵਿਜੀਲੈਂਸ ਨੇ ਦੋ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਜਨਮੇਜਾ ਸਿੰਘ ਸੇਖੋਂ ਅਤੇ ਰਿਟਾਇਰਡ ਆਈ.ਏ.ਐਸ. ਅਧਿਕਾਰੀ ਕੇ.ਬੀ.ਐਸ. ਸਿੱਧੂ, ਕਾਹਨ ਸਿੰਘ ਪੰਨੂ ਅਤੇ ਸਰਵੇਸ਼ ਕੌਸ਼ਲ ਨੂੰ ਸ਼ੱਕ ਦੇ ਘੇਰੇ ਵਿੱਚ ਲੈਂਦਿਆਂ ਲੁੱਕਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਅਕਾਲੀ ਦਲ ਦਾ ਕਹਿਣਾ ਹੈ ਕਿ ਸਿਆਸੀ ਬਦਲਾਖੋਰੀ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ।

 

Leave a Reply

Your email address will not be published.