News

ਸਿੰਘੂ ਬਾਰਡਰ ਤੇ ਰਵਨੀਤ ਬਿੱਟੂ ਦਾ ਹੋਇਆ ਜ਼ੋਰਦਾਰ ਵਿਰੋਧ, ਹੋਈ ਧੱਕਾ-ਮੁੱਕੀ

ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ’ਤੇ ਦਿੱਲੀ ਵਿਖੇ ਸਿੰਘੂ ਸਰਹੱਦ ’ਤੇ ਅੱਜ ਯਾਨੀ ਕਿ ਐਤਵਾਰ ਨੂੰ ਲੋਕਾਂ ਵਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੀ ਗੱਡੀ ’ਤੇ ਵੀ ਹਮਲਾ ਕੀਤਾ ਗਿਆ। 

ਦੱਸ ਦੇਈਏ ਕਿ ਸਿੰਘੂ ਸਰਹੱਦ ’ਤੇ ਵੱਡੀ ਗਿਣਤੀ ’ਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ 60 ਦਿਨਾਂ ਤੋਂ ਡਟੇ ਹੋਏ ਹਨ। ਜਿਸ ਦੌਰਾਨ ਬਿੱਟੂ ਦਾ ਵਿਰੋਧ ਕੀਤਾ ਗਿਆ, ਉਸ ਦੌਰਾਨ ਸਿੰਘੂ ਸਰਹੱਦ ’ਤੇ ਜਨ ਸੰਵਾਦ ਚੱਲ ਰਿਹਾ ਸੀ। 

Click to comment

Leave a Reply

Your email address will not be published. Required fields are marked *

Most Popular

To Top