News

ਸਿੰਘੂ ਬਾਰਡਰ ’ਤੇ ਮਾਰੇ ਗਏ ਲਖਬੀਰ ਦਾ ਰਾਤ ਕੀਤਾ ਗਿਆ ਸਸਕਾਰ, ਨਹੀਂ ਕੀਤੀ ਗਈ ਅਰਦਾਸ

ਦਿੱਲੀ ਦੇ ਸਿੰਘੂ ਬਾਰਡਰ ’ਤੇ ਬੇਅਦਬੀ ਕਰਨ ਦੇ ਆਰੋਪ ਵਿਚ ਨਿਹੰਗਾਂ ਵੱਲੋਂ ਕਤਲ ਕੀਤੇ ਲਖਬੀਰ ਦਾ ਸ਼ਨੀਵਾਰ ਰਾਤ ਨੂੰ ਉਸ ਦੇ ਪਿੰਡ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਉਸ ਦੇ ਪਰਿਵਾਰ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਮੌਜੂਦ ਸਨ। ਉਸ ਦੀ ਲਾਸ਼ ਕੱਲ੍ਹ ਸ਼ਾਮ ਨੂੰ ਪਿੰਡ ਲਿਆਂਦੀ ਗਈ ਸੀ। ਅੰਤਿਮ ਸਰਕਾਰ ਦੌਰਾਨ ਕੋਈ ਅਰਦਾਸ ਨਹੀਂ ਕੀਤੀ ਗਈ।

Sarabjeet Singh

ਉਸ ਦਾ ਚਿਹਰਾ ਵੀ ਉਸ ਦੇ ਪਰਿਵਾਰ ਨੂੰ ਨਹੀਂ ਵਿਖਾਇਆ ਗਿਆ। ਉਸ ਦੇ ਸਸਕਾਰ ਦੌਰਾਨ ਤਰਨਤਾਰਨ ਦੇ ਡੀਐਸਪੀ ਸੁੱਚਾ ਸਿੰਘ ਦੀ ਅਗਵਾਈ ਵਿੱਚ ਭਾਰੀ ਪੁਲਿਸ ਤੈਨਾਤ ਸੀ। ਸਸਕਾਰ ਦੌਰਾਨ ਚੀਮਾ ਪਿੰਡ ਦਾ ਕੋਈ ਵੀ ਵਿਅਕਤੀ ਸ਼ਾਮਲ ਨਹੀਂ ਹੋਇਆ। ਦੱਸ ਦਈਏ ਕਿ ਬੀਤੇ ਦਿਨ ਨਿਹੰਗ ਸਿੰਘ ਵਲੋਂ ਲਖਬੀਰ ਸਿੰਘ ਦਾ ਕਤਲ ਕੀਤਾ ਗਿਆ ਸੀ।

Singhu border murder case: Victim cremated amid tight security | Delhi News  - Times of India

ਉਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਲਖਬੀਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਲਖਬੀਰ ਤਰਨਤਾਰਨ ਦੇ ਪਿੰਡ ਚੀਮਾ ਖੁਰਦ ਦਾ ਰਹਿਣ ਵਾਲਾ ਹੈ। ਇਸ ਮਾਮਲੇ ਵਿਚ 2 ਨਿਹੰਗਾਂ ਵਲੋਂ ਆਤਮ-ਸਮਰਪਣ ਕੀਤਾ ਗਿਆ ਹੈ। ਨਿਹੰਗ ਸਰਬਜੀਤ ਸਿੰਘ ਨੇ ਬੀਤੇ ਦਿਨ ਸਰੰਡਰ ਕੀਤਾ ਸੀ। ਇਸ ਤੋਂ ਬਾਅਦ ਅੱਜ ਨਿਹੰਗ ਨਰਾਇਣ ਸਿੰਘ ਨੇ ਸਰੰਡਰ ਕਰ ਦਿੱਤਾ ਸੀ।

Click to comment

Leave a Reply

Your email address will not be published.

Most Popular

To Top