ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਖ਼ਬਰਾਂ
ਖ਼ਬਰਾਂ

ਸਿੰਘੂ ਬਾਰਡਰ ‘ਤੇ ਪਿੰਡ ਵਾਸੀਆਂ ਨੇ ਹਾਈਵੇਅ ਖਾਲੀ ਕਰਨ ਦੀ ਉਠਾਈ ਮੰਗ

ਪੰਜਾਬੀ ਲੋਕ · 28 January 2021
ਮੂਲ ਤਸਵੀਰ ਉਪਲਬਧ ਨਹੀਂ

26 ਜਨਵਰੀ ਦੀ ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਦਿੱਲੀ ਦੇ ਲੋਕ ਵੀ ਕਿਸਾਨਾਂ ਦੇ ਖਿਲਾਫ਼ ਹੋ ਗਏ ਹਨ। ਸਿੰਘੂ ਬਾਰਡਰ ਨੇੜਲੇ ਪਿੰਡਾਂ ਦੇ ਲੋਕਾਂ ਦਾ ਗੁੱਸਾ ਭੜਕ ਰਿਹਾ ਹੈ। ਵੀਰਵਾਰ ਨੂੰ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਸਿੰਘੂ ਸਰਹੱਦ ‘ਤੇ ਪਹੁੰਚੇ ਤੇ 26 ਜਨਵਰੀ ਦੀ ਇਸ ਘਟਨਾ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਦੱਸ ਦਈਏ ਕਿ ਇਹ ਲੋਕ ਕਿਸਾਨਾਂ ਤੋਂ ਸਿੰਘੂ ਸਰਹੱਦ ਨੂੰ ਖਾਲੀ ਕਰਨ ਦੀ ਮੰਗ ਕਰ ਰਹੇ ਹਨ। ਨੇੜਲੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਹਨ ਪਰ 26 ਜਨਵਰੀ ਨੂੰ ਹੋਈ ਹਿੰਸਾ, ਤਿਰੰਗੇ ਦੀ ਬੇਇੱਜ਼ਤੀ ਤੋਂ ਦੁਖੀ ਹਨ ਤੇ ਹੁਣ ਉਹ ਚਾਹੁੰਦੇ ਹਨ ਕਿ ਸਰਹੱਦ ਖਾਲੀ ਹੋ ਜਾਵੇ। ਇਨ੍ਹਾਂ ਲੋਕਾਂ ਦੀ ਗਿਣਤੀ 100 ਦੇ ਕਰੀਬ ਸੀ।

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ