News

ਸਿੰਘੂ ਬਾਰਡਰ ‘ਤੇ ਜ਼ਬਰਦਸਤ ਵਿਰੋਧ ਮਗਰੋਂ ਰਵਨੀਤ ਸਿੰਘ ਬਿੱਟੂ ਦਾ ਬਿਆਨ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ 60 ਦਿਨਾਂ ਤੋਂ ਸਰਹੱਦ ਤੇ ਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ (Central Government) ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਵੇ।

ਉਧਰ ਪੰਜਾਬ ਦੇ ਲੁਧਿਆਣਾ (Ludhiana) ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ (Ravneet Singh Bittu) ਨੂੰ ਦਿੱਲੀ ਵਿੱਚ ਸਿੰਘੂ ਸਰਹੱਦ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਬਿੱਟੂ ਦੀ ਕਥਿਤ ਤੌਰ ‘ਤੇ ਹੋਈ ਬੇਇੱਜ਼ਤੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਕਿਸਾਨ ਨੇਤਾਵਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਗਏ ਸੀ। ਕੁਝ ਲੋਕ ਉੱਥੇ ਹਮਲਾ ਕਰਨ ਲਈ ਬੈਠੇ ਸੀ, ਲੋਕ ਲਾਠੀਆਂ ਅਤੇ ਹੋਰ ਹਥਿਆਰਾਂ ਨਾਲ ਲੈਸ ਸੀ। ਅਸੀਂ ਅਜੇ ਕੋਈ ਕਦਮ ਨਹੀਂ ਚੁੱਕਾਂਗੇ ਕਿਉਂਕਿ ਕਿਸਾਨਾਂ ਦਾ ਅੰਦੋਲਨ ਅਜੇ ਵੀ ਜਾਰੀ ਹੈ।

ਅਜਿਹੇ ਤੱਤਾਂ ਨੂੰ ਝੰਡਾ ਲਹਿਰਾਉਣ ਲਈ 1 ਕਰੋੜ ਤੋਂ 80 ਲੱਖ ਰੁਪਏ ਦਿੱਤੇ ਜਾਂਦੇ ਹਨ ਅਤੇ ਮੈਂ ਇੱਕ ਟਾਰਗੇਟ ਹਾਂ।”ਬਿੱਟੂ ਨੇ ਕਿਹਾ, “ਤੁਸੀਂ ਝੰਡਾ ਬੁਲੰਦ ਕਰਦੇ ਹੋ ਅਤੇ ਖਾਲਿਸਤਾਨ ਦੇ ਨਾਅਰੇ ਲਗਾਉਂਦੇ ਹੋ, ਫਿਰ ਵੀ ਅਸੀਂ ਭੱਜਣ ਵਾਲੇ ਨਹੀਂ ਹਾਂ। ਪਹਿਲਾਂ ਵੀ ਸ਼ਹਾਦਤ ਦਿੱਤੀ ਹੈ।

ਸਾਡੇ ‘ਤੇ ਵੱਡੀ ਯੋਜਨਾਬੰਦੀ ਤਹਿਤ ਹਮਲਾ ਕੀਤਾ ਗਿਆ ਹੈ, ਮਾਰਨ ਦੀ ਯੋਜਨਾ ਸੀ। ਸਾਡੇ ‘ਤੇ ਕਾਤਲਾਨਾ ਹਮਲਾ ਕੀਤਾ ਗਿਆ। ਸਾਡੀ ਪੱਗ ‘ਤੇ ਹਮਲਾ ਹੋਇਆ ਸੀ। ਡੰਡਿਆਂ ਨਾਲ ਹਮਲਾ ਕੀਤਾ ਗਿਆ ਅਸੀਂ ਜਾਣ ਵਾਲੇ ਨਹੀਂ। ਕੁਝ ਲੋਕ ਹਨ, ਸਰਕਾਰ ਅਤੇ ਏਜੰਸੀ ਉਨ੍ਹਾਂ ਨਾਲ ਨਜਿੱਠੇਗੀ। 26 ਜਨਵਰੀ ਨੂੰ ਜੋ ਹੋਣਾ ਸੀ, ਉਸ ਦਾ ਪਰਦਾਫਾਸ਼ ਹੋ ਗਿਆ। ਉਨ੍ਹਾਂ ਦੇ ਹੱਥਾਂ ਵਿੱਚ ਝੰਡੇ ਸੀ, ਉਹ ਕਿਸਾਨਾਂ ਦੇ ਝੰਡੇ ਨਹੀਂ ਸੀ।”

Click to comment

Leave a Reply

Your email address will not be published.

Most Popular

To Top