News

ਸਿੰਘੂ ਬਾਰਡਰ ਘਟਨਾ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਵਧਿਆ ਸਸਪੈਂਸ

ਦਿੱਲੀ ਸਿੰਘੂ ਬਾਰਡਰ ਦੀ ਲਖਬੀਰ ਸਿੰਘ ਦੀ ਘਟਨਾ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਇਸ ਮਾਮਲੇ ਨਾਲ ਜੁੜੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਸਸਪੈਂਸ ਹੋਰ ਵਧ ਗਿਆ ਹੈ। ਹੁਣ ਸਾਹਮਣੇ ਆਈ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਖਬੀਰ ਨਿਹੰਗਾਂ ਵੱਲੋਂ ਪੁੱਛੇ ਜਾਣ ਤੇ 30 ਹਜ਼ਾਰ ਰੁਪਏ ਦਿੱਤੇ ਜਾਣ ਦੀ ਗੱਲ ਮੰਨ ਰਿਹਾ ਹੈ।

Singhu border murder case: All three accused sent to six-day police custody  | India News | Zee News

ਇਸ ਵੀਡੀਓ ’ਚ ਉਹ ਭੇਜਣ ਵਾਲੇ ਦਾ ਮੋਬਾਇਲ ਨੰਬਰ ਵੀ ਦੱਸ ਰਿਹਾ ਹੈ। ਇਹ ਵੀਡੀਓ ਲਖਬੀਰ ਦਾ ਗੁੱਟ ਤੇ ਪੈਰ ਕੱਟਣ ਤੋਂ ਪਹਿਲਾਂ ਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੌਤ ਤੋਂ ਠੀਕ ਪਹਿਲਾਂ ਲਖਬੀਰ ਸਿੰਘ ਦੇ ਚਿਹਰੇ, ਹੱਥਾਂ ਤੇ ਪੈਰਾਂ ਤੋਂ ਖੂਨ ਵਗਦਾ ਦਿਖਾਈ ਦੇ ਰਿਹਾ ਹੈ। ਦੁਸਹਿਰੇ ਵਾਲੇ ਦਿਨ ਨਿਹੰਗਾਂ ਵੱਲੋਂ ਇੱਕ ਵਿਅਕਤੀ ਦਾ ਕਤਲ ਕਰਨ ਦੀ ਘਟਨਾ ਨੇ ਇੱਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਵਿਵਾਦਾਂ ਵਿੱਚ ਲਿਆ ਖੜਾ ਕਰ ਦਿੱਤਾ ਹੈ।

ਇਸ ਮਾਮਲੇ ਵਿੱਚ ਨਿਹੰਗਾਂ ਨੇ ਇਲਜ਼ਾਮ ਲਾਇਆ ਸੀ ਕਿ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਨਾਲ ਬੇਅਦਬੀ ਹੋਈ ਸੀ ਜਿਸ ਤੋਂ ਬਾਅਦ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਘਟਨਾ ਵਿੱਚ ਹੁਣ ਤੱਕ 4 ਨਿਹੰਗ ਸਿੰਘਾਂ ਵਿੱਲੋਂ ਸਿਰੰਡਰ ਕਰ ਦਿੱਤਾ ਗਿਆ ਹੈ ਜੋ ਕਿ ਪੁਲਿਸ ਰਿਮਾਂਡ ਤੇ ਹਨ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਮ੍ਰਿਤਕ ਲਖਬੀਰ ਸਿੰਘ ਪੈਸੇ ਲੈਣ ਦੀ ਗੱਲ ਕਬੂਲ ਰਿਹਾ ਹੈ।

ਦੱਸ ਦਈਏ ਕਿ ਸਿੰਘੁ ਕਤਲ ਮਾਮਲੇ ਤੇ ਵਿਵਾਦ ਭਖਦਾ ਹੀ ਜਾ ਰਿਹਾ ਹੈ। ਕਤਲ ਤੋਂ ਬਾਅਦ ਕੱਲ ਰੋਜ਼ ਤੋਂ ਹੀ ਨਿਹੰਗ ਅਮਨ ਸਿੰਘ ਦੀਆਂ ਭਾਜਪਾ ਆਗੂਆਂ ਨਾਲ ਫੋਟੋਆਂ ਵਾਇਰਲ ਹੋਈਆਂ ਸੀ। ਉਧਰ ਰਣਜੀਤ ਸਿੰਘ ਢੱਡਰੀਆਂਵਾਲਿਆਂ ਦਾ ਦਾਅਵਾ ਹੈ ਕਿ ਬੇਅਦਬੀ ਸਰਬਲੋਹ ਗ੍ਰੰਥ ਦੀ ਹੋਈ ਹੈ, ਜਿਸ ਤੋਂ ਬਾਅਦ ਹੁਣ ਕਈ ਹੋਰ ਤੱਥ ਨਿਕਲ ਕੇ ਸਾਹਮਣੇ ਆ ਰਹੇ ਹਨ।

ਸੋਸ਼ਲ ਮੀਡੀਆ ਉੱਪਰ ਬਾਬਾ ਅਮਨ ਸਿੰਘ ਖਿਲਾਫ ਇੱਕ ਕਥਿਤ ਐੱਫ.ਆਈ.ਆਰ ਦੀ ਕਾਪੀ ਵਾਇਰਲ ਹੋ ਰਹੀ ਹੈ ਅਤੇ ਇਲਜ਼ਾਮ ਲਾਏ ਜਾ ਰਹੇ ਨੇ ਬਾਬਾ ਅਮਨ ਸਿੰਘ ਤੇ ਗਾਂਜਾ ਦੇ ਤਿੰਨ ਕੇਸ ਦਰਜ ਹਨ। ਖੈਰ ਹੁਣ ਇਸ ਪੂਰੀ ਉਲਝੀ ਹੋਈ ਤਾਣੀ ਵਿੱਚ ਸੱਚ ਕੀ ਹੈ ਅਤੇ ਝੂਠ ਕੀ ਇਸ ਦਾ ਫੈਸਲਾ ਕਰਨਾ ਮੁਸ਼ਕਿਲ ਹੋ ਰਿਹਾ ਹੈ।  

Click to comment

Leave a Reply

Your email address will not be published. Required fields are marked *

Most Popular

To Top