ਸਿੰਘੂ ਬਾਰਡਰ ਘਟਨਾ ’ਚ ਪੁਲਿਸ ਵੱਲੋਂ ਦੋ ਹੋਰ ਨਿਹੰਗ ਗ੍ਰਿਫ਼ਤਾਰ
By
Posted on

ਦਿੱਲੀ ਸਿੰਘੂ ਬਾਰਡਰ ਕਤਲ ਕੇਸ ਵਿੱਚ ਪੁਲਿਸ ਨੇ ਦੋ ਹੋਰ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤੱਕ ਪੁਲਿਸ ਵੱਲੋਂ 4 ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਸ ਮਾਮਲੇ ਵਿੱਚ ਇੱਕ ਮੁਲਜ਼ਮ ਸਰਵਜੀਤ ਸਿੰਘ ਨੂੰ ਪੁਲਿਸ ਨੇ ਮੌਕੇ ਤੇ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਉਸ ਦਾ ਦੂਜਾ ਸਾਥੀ ਬਾਬਾ ਬਾਜ਼ ਸਿੰਘ ਮਿਸਲ ਤਰਨਾ ਦਲ ਨਿਹੰਗ ਬਾਬਾ ਨਰੈਣ ਸਿੰਘ ਨੇ ਪਿੰਡ ਰਖ ਦੇਵੀਦਾਸਪੁਰਾ (ਅਮਰਕੋਟ) ਥਾਣਾ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਆਪਣੇ ਆਪ ਨੂੰ ਸਰੰਡਰ ਕਰ ਦਿੱਤਾ ਸੀ, ਜਿਸ ਨੂੰ ਜੰਡਿਆਲਾ ਗੁਰੂ ਅਤੇ ਹਰਿਆਣਾ ਦੀ ਪੁਲਿਸ ਵੱਲੋਂ ਪਿੰਡ ਅਮਰਕੋਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
