ਸਿੰਘੂ ਬਾਰਡਰ ਘਟਨਾ ’ਚ ਇੱਕ ਹੋਰ ਨਿਹੰਗ ਸਿੰਘ ਨੇ ਦਿੱਤੀ ਗ੍ਰਿਫ਼ਤਾਰੀ

ਸਿੰਘ ਬਾਰਡਰ ਤੇ ਸ਼ੁੱਕਰਵਾਰ ਨੂੰ ਹੋਈ ਘਟਨਾ ਦੇ ਮੁਲਜ਼ਮ ਸਰਵਜੀਤ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 7 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਇਕ ਹੋਰ ਮੁਲਜ਼ਮ ਨਿਹੰਗ ਨਰਾਇਣ ਸਿੰਘ ਨੇ ਜੰਡਿਆਲਾ ਗੁਰੂ ਦੇ ਪਿੰਡ ਅਮਰੋਟ ਤੋਂ ਗ੍ਰਿਫ਼ਤਾਰੀ ਦਿੱਤੀ ਹੈ।

ਨਰਾਇਣ ਸਿੰਘ ਕਤਲ ਦਾ ਵਾਰਦਾਤ ਮਗਰੋਂ ਪਿੰਡ ਆ ਗਿਆ ਸੀ ਅਤੇ ਹੁਣ ਗੁਰੂ ਘਰ ਅਰਦਾਸ ਮਗਰੋਂ ਉਸ ਨੇ ਆਤਮ ਸਮਰਪਣ ਕੀਤਾ ਹੈ। ਸਿੰਘੂ ਬਾਰਡਰ ਕਤਲ ਕਾਂਡ ਵਿੱਚ ਮੁਲਜ਼ਮ ਨਿਹੰਗ ਸਿੰਘ ਸਰਵਜੀਤ ਸਿੰਘ 7 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈ। ਨਿਹੰਗ ਸਰਵਜੀਤ ਸਿੰਘ ਨੇ ਸਿੰਘੂ ਬਾਰਡਰ ਕਤਲੇਆਮ ਮਾਮਲੇ ਵਿੱਚ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਸ਼ੁੱਕਰਵਾਰ ਨੂੰ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ।
ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਸਰਵਜੀਤ ਸਿੰਘ ਨੇ ਪੁਲਿਸ ਦੇ ਸਾਹਮਣੇ ਦਾਅਵਾ ਕੀਤਾ ਕਿ ਉਹ ਇਸ ਕਤਲ ਦੇ ਪਿੱਛੇ ਸੀ। ਉਸ ਨੇ ਹੱਥ ਕੱਟਣ ਅਤੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਪੁਲਿਸ ਦੇ ਬਿਆਨਾਂ ਮੁਤਾਬਕ, ਹੁਣ ਸਰਵਜੀਤ ਤੋਂ ਪੁੱਛਗਿੱਛ ਵਿੱਚ ਇਹ ਪਤਾ ਲਾਇਆ ਜਾਵੇਗਾ ਕਿ ਉਸ ਸਮੇਂ ਉਸ ਦੇ ਨਾਲ ਉੱਥੇ ਹੋਰ ਕੌਣ ਮੌਜੂਦ ਸੀ। ਪੁਲਿਸ ਉਹਨਾਂ ਸਾਰੇ ਵੀਡੀਓਜ਼ ਨੂੰ ਵੀ ਸਕੈਨ ਕਰ ਰਹੀ ਹੈ।
