ਜਲੰਧਰ: ਅਰਬਨ ਹੈਲਥ ਮਿਸ਼ਨ ਦੇ ਤਹਿਤ ਕਰੀਬ ਸਾਢੇ ਚਾਰ ਸਾਲ ਪਹਿਲਾਂ ਬਣੇ ਕਮਿਊਨਿਟੀ ਹੈਲਥ ਸੈਂਟਰਾਂ ਦਾ ਉਦਘਾਟਨ ਮੰਗਲਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਉਹਨਾਂ ਨੇ ਦਾਦਾ ਕਲੋਨੀ ਸੀਐਚਸੀ ਦੇ ਉਦਘਾਟਨ ਦੇ ਮੌਕੇ ਤੇ ਦਸਿਆ ਕਿ ਕੋਰੋਨਾ ਕਾਲ ਵਿਚ ਦੁਨੀਆਭਰ ਵਿੱਚ ਲੋਕਾਂ ਨੂੰ ਸੰਕਟ ਨਾਲ ਜੂਝਣਾ ਪੈ ਰਿਹਾ ਹੈ। ਸੂਬੇ ਵਿਚ ਸਿਹਤ ਵਿਭਾਗ ਪੂਰੀ ਤਾਕਤ ਨਾਲ ਮਰੀਜ਼ਾਂ ਦੀ ਸੇਵਾ ਵਿਚ ਜੁਟਿਆ ਹੋਇਆ ਹੈ।
ਉਹਨਾਂ ਨੇ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਅੰਗ ਕੱਢੇ ਜਾਣ ਵਾਲੀਆਂ ਖ਼ਬਰਾਂ ਨੂੰ ਗ਼ਲਤ ਦੱਸਿਆ ਹੈ। ਮੰਤਰੀ ਨੇ ਕਿਹਾ ਕਿ ਅਜਿਹੀਆਂ ਖ਼ਬਰਾਂ ਲੋਕਾਂ ਵਿੱਚ ਦਹਿਸ਼ਤ ਫੈਲਾ ਰਹੀਆਂ ਹਨ ਅਤੇ ਉਹਨਾਂ ਨੂੰ ਮਾਨਸਿਕ ਤਣਾਅ ਦਾ ਸ਼ਿਕਾਰ ਬਣਾ ਰਹੀਆਂ ਹਨ। ਸਿਹਤ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਬਹਾਦਰ ਬੱਚੀ ਕੁਸੂਮ ਦੀ ਰੱਬ ਨੇ ਸੁਣੀ ਨੇੜੇ ਹੋ ਕੇ, Humanity NGO ਬੱਚੀ ਦੀ ਪੜ੍ਹਾਈ ਦਾ ਚੁੱਕੇਗੀ ਸਾਰਾ ਖਰਚ
ਲੱਛਣਾਂ ਦੀ ਸ਼ੁਰੂਆਤ ਵਿਚ ਟੈਸਟ ਕਰਵਾਉਣ ਨਾਲ ਬਿਮਾਰੀ ਤੇ ਕਾਬੂ ਤੋਂ ਇਲਾਵਾ ਇਸ ਤੋਂ ਹੋਣ ਵਾਲੀ ਮੌਤ ਦਰ ਨੂੰ ਘਟ ਕਰਨਾ ਸੰਭਵ ਹੈ। ਜ਼ਿਲ੍ਹੇ ਵਿੱਚ ਰੋਜ਼ਾਨਾ 3600 ਸੈਂਪਲ ਲੈ ਕੇ ਜਾਂਚ ਕਰਨ ਦਾ ਉਦੇਸ਼ ਹੈ। ਵਿਭਾਗ ਦੀਆਂ ਟੀਮਾਂ ਵੀ ਇਮਾਨਦਾਰੀ ਨਾਲ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸਬਜ਼ੀ ਮੰਡੀ ਵਿੱਚ ਬਿਨਾਂ ਮਾਸਕ ਪਹਿਨੇ ਲੋਕਾਂ ਦੀ ਆਵਾਜਾਈ ਅਤੇ ਸਰੀਰਕ ਦੂਰੀ ਦਾ ਨਿਯਮ ਨਾ ਮੰਨਣ ਵਾਲਿਆਂ ਨੂੰ ਲੈ ਕੇ ਉਹ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨਾਲ ਗੱਲ ਕਰਨਗੇ।
ਲੌਂਗੋਵਾਲ ਦੇ ਬਿਆਨ ਉਤੇ ਭੜਕਿਆ ਹਰਜਿੰਦਰ ਸਿੰਘ ਮਾਝੀ, ਕੋਈ ਨਹੀਂ ਛੱਡਿਆ ਸੁੱਕਾ
ਇਸ ਤੋਂ ਇਲਾਵਾ ਉਹਨਾਂ ਨੇ ਬਸਤੀ ਗੁਜਾਂ ਅਤੇ ਖੁਰਲਾ ਕਿੰਗਰਾ ਵਿਚ ਬਣੇ ਸੀਐਚਸੀ ਦਾ ਵੀ ਉਦਘਾਟਨ ਕੀਤਾ। ਉਹਨਾਂ ਨੇ ਤਿੰਨਾਂ ਸੈਂਟਰਾਂ ਵਿੱਚ 30-30 ਬੈੱਡ ਦੇ ਕੋਵਿਡ ਕੇਅਰ ਸੈਂਟਰ ਸ਼ੁਰੂ ਕਰਨ ਦੀ ਗੱਲ ਆਖੀ। ਇਸ ਦੇ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ।
ਇਸ ਮੌਕੇ ਤੇ ਮੇਅਰ ਜਗਦੀਸ਼ ਰਾਜ ਰਾਜਾ, ਸੰਸਦ ਚੌਧਰੀ ਸੰਤੋਖ ਸਿੰਘ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ ਅਤੇ ਵਿਧਾਇਕ ਪਰਗਟ ਸਿੰਗ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਬਾਬੀ ਸਹਗਲ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਸਿਵਿਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਐਮਐਸ ਡਾ. ਮਨਦੀਪ ਕੌਰ, ਡਾ. ਜਯੋਤੀ ਸ਼ਰਮਾ, ਸੁਦੇਸ਼ ਵਿਜ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
