ਸਿਹਤ ਮੰਤਰੀ ਦੇ ਆਪਣੇ ਸ਼ਹਿਰ ਦੇ ਹੀ ਸਰਕਾਰੀ ਹਸਪਤਾਲ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ

 ਸਿਹਤ ਮੰਤਰੀ ਦੇ ਆਪਣੇ ਸ਼ਹਿਰ ਦੇ ਹੀ ਸਰਕਾਰੀ ਹਸਪਤਾਲ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ

ਸਮਾਣਾ ਦੇ ਸਰਕਾਰੀ ਸਿਵਲ ਹਸਪਤਾਲ ਵਿਚਲਾ ਪਾਣੀ ਲੋਕਾਂ ਦੇ ਪੀਣ ਲਾਇਕ ਨਹੀਂ ਹੈ। ਇਹ ਸ਼ਹਿਰ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਹੈ। ਇਹ ਟੈਸਟ ਪੰਜਾਬ ਸਰਕਾਰ ਦੀ ਹੀ ਲੈਬ ਵਿੱਚੋਂ ਕਰਵਾਏ ਗਏ ਟੈਸਟਾਂ ਦੌਰਾਨ ਸਾਹਮਣੇ ਆਏ ਹਨ। ਇਸ ਦੌਰਾਨ ਟੈਸਟ ਲਈ ਭੇਜੇ ਗਏ ਪੀਣ ਵਾਲੇ ਪਾਣੀ ਦੇ ਪੰਜ ਸੈਂਪਲ ਫੇਲ੍ਹ ਪਾਏ ਗਏ ਹਨ। ਰਿਪੋਰਟ ਵਿੱਚ ਇਸ ਪਾਣੀ ਨੂੰ ਨਾ ਪੀਣਯੋਗ ਕਰਾਰ ਦਿੱਤਾ ਗਿਆ ਹੈ।

The health minister's own government hospital in his own city is sick, the sample of the drinking water itself has failed Patiala News: ਸਿਹਤ ਮੰਤਰੀ ਦੇ ਆਪਣੇ ਸ਼ਹਿਰ ਦਾ ਹੀ ਸਰਕਾਰੀ ਹਸਪਤਾਲ ਬਿਮਾਰ, ਪੀਣ ਵਾਲੇ ਪਾਣੀ ਦੇ ਹੀ ਸੈਂਪਲ ਫੇਲ੍ਹ

ਸਿਵਲ ਹਸਪਤਾਲ ਸਮਾਣਾ ਦੇ ਐਸਐਮਓ ਡਾ. ਰਿਸ਼ਮਾ ਨੇ ਪਾਣੀ ਦੇ ਸੈਂਪਲ ਫੇਲ੍ਹ ਹੋਣ ਦੀ ਗੱਲ ਨੂੰ ਸਵੀਕਾਰਿਆ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਪਹਿਲਾਂ ਵੀ ਸਾਫ਼ ਸਫ਼ਾਈ ਦਾ ਵਧੇਰੇ ਖਿਆਲ ਰੱਖਿਆ ਜਾਂਦਾ ਹੈ, ਪਰ ਹੋਰ ਵਧੇਰੇ ਚੌਕਸੀ ਵਧਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸੈਂਪਲਾਂ ਵਿੱਚ ਬੈਕਟੀਰੀਆ ਦੱਸੇ ਗਏ ਹਨ, ਜਿਸ ਨਾਲ ਪੇਚਿਸ ਦੀ ਬਿਮਾਰੀ ਹੋਣ ਦਾ ਖ਼ਤਰਾ ਹੈ। ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ ਸਮੇਂ ਦੌਰਾਨ ਪੇਚਿਸ ਦੇ ਪੰਜ ਸੌ ਤੋਂ ਵੱਧ ਮਰੀਜ਼ ਮਿਲੇ ਸਨ, ਜਿਹਨਾਂ ਵਿਚੋਂ ਚਾਰ ਬੱਚਿਆਂ ਦੀ ਮੌਤ ਵੀ ਹੋ ਗਈ ਸੀ।

ਸਿਹਤ ਵਿਭਾਗ ਵੱਲੋਂ ਹਰ ਹਫ਼ਤੇ ਫਰਾਈਡੇਅ-ਡਰਾਈਡੇਅ ਦੇ ਬੈਨਰ ਹੇਠ ਲੋਕਾਂ ਦੇ ਘਰਾਂ, ਦਫ਼ਤਰਾਂ ਤੇ ਹੋਰ ਥਾਵਾਂ ਤੇ ਜਾ ਕੇ ਪਾਣੀ ਦੀ ਚੈਕਿੰਗ ਕੀਤੀ ਜਾਂਦੀ ਹੈ। ਮੌਨਸੂਨ ਦੇ ਸੀਜ਼ਨ ਵਿੱਚ ਸਿਹਤ ਵਿਭਾਗ ਨੇ ਲੋਕਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪੋ-ਆਪਣੇ ਪਾਣੀ ਦੇ ਟੈਂਕ ਸਾਫ਼ ਕਰਵਾਉਣ, ਪਰ ਇਸ ਦੇ ਉਲਟ ਸਿਹਤ ਵਿਭਾਗ ਦਾ ਆਪਣਾ ਹੀ ਪਾਣੀ ਪੀਣਯੋਗ ਨਹੀਂ ਹੈ।

ਸਿੱਖਿਆ ਤੇ ਵਿਭਾਗ ਵਿੱਚ ਸੁਧਾਰ ਆਪ ਸਰਕਾਰ ਦੇ ਮੁੱਖ ਏਜੰਡੇ ਤੇ ਹਨ।   ਇਸੇ ਕੜੀ ਵਜੋਂ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਪੰਜਾਬ ਭਰ ਦੇ ਹਸਪਤਾਲਾਂ ਤੱਕ ਖੁਦ ਪਹੁੰਚ ਕਰ ਕੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਪਰ ਉਨ੍ਹਾਂ ਦੇ ਹੀ ਸ਼ਹਿਰ ਦੇ ਹਸਪਤਾਲ ਵਿਚਲਾ ਪਾਣੀ ਪੀਣਯੋਗ ਨਾ ਹੋਣਾ, ਮੰਦਭਾਗੀ ਗੱਲ ਹੈ।

 

Leave a Reply

Your email address will not be published.