Uncategorized

ਸਿਹਤਮੰਦ ਰਹਿਣ ਲਈ ਖਾਓ ਇਹ ਸਲਾਦ, ਜਲਦੀ ਘਟੇਗਾ ਭਾਰ

ਭਾਰ ਘਟਾਉਣ ਲਈ ਲੋਕਾਂ ਨੂੰ ਕਸਰਤ ਕਰਨ ਅਤੇ ਭੋਜਨ ਸਬੰਧੀ ਸਲਾਹ ਦਿੱਤੀ ਜਾਂਦੀ ਹੈ। ਡਾਈਟ ਵਿੱਚ ਤੁਸੀਂ ਬਹੁਤ ਸਾਰੀਆਂ ਗੈਰ-ਸਿਹਤਮੰਦ, ਚਰਬੀ ਵਾਲਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਬੰਦ ਕਰ ਦਿਓ ਅਤੇ ਉਹਨਾਂ ਦੀ ਥਾਂ ਕੁਝ ਸਿਹਤਮੰਦ ਅਤੇ ਘੱਟ ਕੈਲੋਰੀ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਤਾਂ ਜੋ ਜਲਦੀ ਤੋਂ ਜਲਦੀ ਭਾਰ ਘੱਟ ਹੋ ਸਕੇ।

40+ Easy & Healthy Salad Recipes - Downshiftology

ਭੋਜਨ ਵਿੱਚ ਵੱਖ-ਵੱਖ ਤਰ੍ਹਾਂ ਦੇ ਸਲਾਦ ਸ਼ਾਮਲ ਕਰਕੇ ਵੀ ਭਾਰ ਘੱਟ ਕੀਤਾ ਜਾ ਸਕਦਾ ਹੈ। ਸਲਾਦ ਖਾਣ ਨਾਲ ਭਾਰ ਤਾਂ ਘੱਟ ਹੁੰਦਾ ਹੀ ਹੈ ਨਾਲ ਹੀ ਇਹ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਲਾਦ ਜ਼ਰੂਰ ਖਾਓ। ਕਿਉਂਕਿ ਸਲਾਦ ਵਿੱਚ ਟਮਾਟਰ, ਪਿਆਜ਼, ਗੋਭੀ ਬਰੋਕਲੀ, ਪਾਰਸਲੇ, ਫਲ ਆਦਿ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਹਨ, ਜਿਸ ਨਾਲ ਸਰੀਰ ਨੂੰ ਜ਼ਿਆਦਾ ਫਾਈਬਰ ਅਤੇ ਘੱਟ ਕੈਲੋਰੀ ਮਿਲਦੀ ਹੈ। ਭਾਰ ਘਟਾਉਣ ਲਈ ਤੁਹਾਨੂੰ ਸਲਾਦ ‘ਚ ਬਹੁਤ ਸਾਰੀਆਂ ਸਬਜ਼ੀਆਂ, ਫਲ ਸ਼ਾਮਿਲ ਕਰਨੇ ਚਾਹੀਦੇ ਹਨ, ਜਿਨ੍ਹਾਂ ‘ਚ ਕੈਲੋਰੀ ਘੱਟ ਅਤੇ ਫਾਈਬਰ, ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

35+ Healthy Non-Boring Salad Recipes — Eat This Not That

ਤੁਸੀਂ ਮੂਲੀ ਦਾ ਸਲਾਦ ਖਾ ਕੇ ਵੀ ਭਾਰ ਘਟਾ ਸਕਦੇ ਹੋ। ਟਮਾਟਰ, ਪਿਆਜ਼, ਖੀਰੇ ਦੇ ਨਾਲ-ਨਾਲ ਬਹੁਤ ਸਾਰੀਆਂ ਜੜ੍ਹਾਂ ਨੂੰ ਕੱਟ ਕੇ ਸਲਾਦ ਵਿੱਚ ਪਾਓ। ਮੂਲੀ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਭਾਰ ਘੱਟ ਕਰ ਸਕਦੀ ਹੈ। ਮੱਕੀ ਦਾ ਸਲਾਦ ਖਾਣ ਨਾਲ ਵੀ ਭਾਰ ਘੱਟ ਹੋ ਸਕਦਾ ਹੈ। ਮੱਕੀ, ਪਿਆਜ਼, ਟਮਾਟਰ, ਸ਼ਿਮਲਾ ਮਿਰਚ, ਬਰੋਕਲੀ ਨੂੰ ਮਿਲਾ ਕੇ ਸਲਾਦ ਤਿਆਰ ਕਰੋ।

ਇਸਦੇ ਨਾਲ ਹੀ ਤੁਸੀਂ ਫਲਾਂ ਦਾ ਸਲਾਦ ਖਾ ਸਕਦੇ ਹੋ, ਕਿਉਂਕਿ ਇਸ ਵਿਚ ਪ੍ਰੋਟੀਨ, ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੇ ਲਈ ਤੁਸੀਂ ਕੀਵੀ, ਸੇਬ, ਅਨਾਰ, ਅਨਾਨਾਸ, ਸਟ੍ਰਾਬੇਰੀ ਵਰਗੇ ਫਲਾਂ ਨੂੰ ਕੱਟ ਕੇ ਸਲਾਦ ਤਿਆਰ ਕਰ ਸਕਦੇ ਹੋ। ਕੀਵੀ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਭਾਰ ਵਧਣ ਨਹੀਂ ਦਿੰਦੀ।

ਸਲਾਦ ਖਾਣ ਨਾਲ ਚਮੜੀ ਸਿਹਤਮੰਦ ਰਹਿੰਦੀ ਹੈ। ਚਮੜੀ ਵਿਚ ਚਮਕ ਆਉਂਦੀ ਹੈ, ਚਮੜੀ ਲੰਬੇ ਸਮੇਂ ਤੱਕ ਜਵਾਨ ਦਿਖਾਈ ਦਿੰਦੀ ਹੈ।

ਸਲਾਦ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਕਬਜ਼ ਨਹੀਂ ਹੁੰਦੀ। ਪੇਟ ਸਾਫ਼ ਰਹਿੰਦਾ ਹੈ। ਕੋਲੈਸਟ੍ਰੋਲ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ।

ਕਿਉਂਕਿ ਸਲਾਦ ਫਲਾਂ, ਕੱਚੀਆਂ ਸਬਜ਼ੀਆਂ ਤੋਂ ਤਿਆਰ ਕੀਤਾ ਜਾਂਦਾ ਹੈ, ਇਸ ਲਈ ਇਨ੍ਹਾਂ ਵਿਚ ਮੌਜੂਦ ਐਂਟੀਆਕਸੀਡੈਂਟ ਤੱਤ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨਾਂ ਤੋਂ ਬਚਾਉਂਦੇ ਹਨ।

ਹਰੇ ਸਲਾਦ ਵਿੱਚ ਮਿਨਰਲਸ, ਵਿਟਾਮਿਨ, ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸਲਾਦ ਖਾਣ ਨਾਲ ਸਮੁੱਚੀ ਸਿਹਤ ਚੰਗੀ ਰਹਿੰਦੀ ਹੈ। ਪਾਚਨ ਕਿਰਿਆ ਠੀਕ ਰਹਿੰਦੀ ਹੈ।

ਸਲਾਦ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ, ਸਰੀਰ ਵਿੱਚ ਆਇਰਨ ਦੀ ਕਮੀ ਨਹੀਂ ਹੁੰਦੀ ਹੈ। ਇਮਿਊਨਿਟੀ ਵਧਾਉਣ ਲਈ ਸਲਾਦ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।

Click to comment

Leave a Reply

Your email address will not be published.

Most Popular

To Top