ਸਿਸੋਦੀਆ ਦੇ ਹੱਕ ’ਚ ਕੇਜਰੀਵਾਲ ਨੇ ਕੀਤੀ ਪ੍ਰੈਸ ਕਾਨਫਰੰਸ, ਸਿਸੋਦੀਆ ਦੀ ਕੀਤੀ ਤਾਰੀਫ਼

 ਸਿਸੋਦੀਆ ਦੇ ਹੱਕ ’ਚ ਕੇਜਰੀਵਾਲ ਨੇ ਕੀਤੀ ਪ੍ਰੈਸ ਕਾਨਫਰੰਸ, ਸਿਸੋਦੀਆ ਦੀ ਕੀਤੀ ਤਾਰੀਫ਼

ਸੈਂਟਰਲ ਬਿਓਰੋ ਆਫ ਇਨਵੈਸਟੀਗੈਸ਼ਨ ਨੇ ਅੱਜ 21 ਥਾਵਾਂ ਤੇ ਛਾਪੇ ਮਾਰੇ ਹਨ ਜਿਸ ਵਿੱਚ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦਾ ਘਰ ਅਤੇ ਦਿੱਲੀ ਤੇ ਤਤਕਾਲੀ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ ਦਾ ਘਰ ਵੀ ਸ਼ਾਮਲ ਹੈ। ਇਸ ਮਾਮਲੇ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਸਮੂਹ ਭਾਰਤੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਚੰਗੀ ਖ਼ਬਰ ਲੈ ਕੇ ਆਇਆ ਹਾਂ।

ਅੱਜ ਅਮਰੀਕਾ ਦੇ ਸਭ ਤੋਂ ਵੱਡੇ ਅਖ਼ਬਾਰ ਵਿੱਚ ਮਨੀਸ਼ ਸਿਸੋਦੀਆ ਦੀ ਸਿੱਖਿਆ ਨੀਤੀ ਦੀ ਤਾਰੀਫ਼ ਹੋ ਰਹੀ ਹੈ ਪਰ ਅਜਿਹੇ ਨੇਤਾ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਰਤ 75 ਸਾਲ ਪਹਿਲਾਂ ਆਜ਼ਾਦ ਹੋਇਆ ਸੀ। ਸਾਡੇ ਤੋਂ ਬਾਅਦ ਆਜ਼ਾਦ ਹੋਏ ਦੇਸ਼ ਸਾਡੇ ਤੋਂ ਅੱਗੇ ਹਨ। ਅੱਜ ਮਨੀਸ਼ ਸਿਸੋਦੀਆ ਨੂੰ ਦੁਨੀਆ ਦਾ ਸਰਵੋਤਮ ਸਿੱਖਿਆ ਮੰਤਰੀ ਐਲਾਨਿਆ ਗਿਆ ਪਰ ਸੀਬੀਆਈ ਦੀ ਟੀਮ ਛਾਪੇਮਾਰੀ ਕਰਨ ਲਈ ਉਹਨਾਂ ਦੇ ਘਰ ਪਹੁੰਚ ਗਈ।

ਇਸ ਲਈ ਬਹੁਤ ਸਾਰੀਆਂ ਰੁਕਾਵਟਾਂ ਹੋਣਗੀਆਂ। ਉਹਨਾਂ ਕਿਹਾ ਕਿ ਨਿਊਯਾਰਕ ਟਾਈਮਜ਼ ਦੇ ਪਹਿਲੇ ਪੰਨੇ ਤੇ ਆਉਣਾ ਅਤੇ ਦਿੱਲੀ ਵਿੱਚ ਸਿੱਖਿਆ ਕ੍ਰਾਂਤੀ ਲਿਆਉਣਾ ਆਸਾਨ ਨਹੀਂ ਸੀ। ਉਹਨਾਂ ਕਿਹਾ, ਅਸੀਂ ਦੇਸ਼ ਨੂੰ ਨੰਬਰ ਇੱਕ ਬਣਾਉਣਾ ਹੈ ਪਰ ਬਹੁਤ ਸਾਰੀਆਂ ਰੁਕਾਵਟਾਂ ਆਉਣਗੀਆਂ, ਦੇਸ਼ ਦੇ 130 ਕਰੋੜ ਲੋਕਾਂ ਨੇ ਇਕੱਠੇ ਹੋਣਾ ਹੈ।

Leave a Reply

Your email address will not be published.