ਸਿਸੋਦੀਆ ਦੇ ਘਰ ਸੀਬੀਆਈ ਦੀ ਰੇਡ, ਕਿਹਾ ਕਿ, ਤੁਹਾਡੀਆਂ ਸਾਜ਼ਿਸ਼ਾਂ ਮੈਨੂੰ ਤੋੜ ਨਹੀਂ ਸਕਣਗੀਆਂ

 ਸਿਸੋਦੀਆ ਦੇ ਘਰ ਸੀਬੀਆਈ ਦੀ ਰੇਡ, ਕਿਹਾ ਕਿ, ਤੁਹਾਡੀਆਂ ਸਾਜ਼ਿਸ਼ਾਂ ਮੈਨੂੰ ਤੋੜ ਨਹੀਂ ਸਕਣਗੀਆਂ

ਸੀਬੀਆਈ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪਾ ਮਾਰਿਆ ਹੈ। ਇਸ ਸਬੰਧੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਟਵੀਟ ਕੀਤਾ ਕਿ ਈਡੀ ਦਾ ਸਵਾਗਤ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਗੀਤ ਵੀ ਸ਼ੇਅਰ ਕੀਤਾ ਹੈ। ਉਹਨਾਂ ਕਿਹਾ ਕਿ ਤੁਹਾਡੀਆਂ ਸਾਜ਼ਿਸ਼ਾਂ ਮੈਨੂੰ ਤੋੜ ਨਹੀਂ ਸਕਣਗੀਆਂ। ਉਹਨਾਂ ਅੱਗੇ ਕਿਹਾ ਕਿ ਅਸੀਂ ਪੱਕੇ ਇਮਾਨਦਾਰ ਹਾਂ।

ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਚੰਗੇ ਕੰਮ ਕਰਨ ਵਾਲਿਆਂ ਨੂੰ ਇਸ ਤਰੀਕੇ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸੇ ਕਰਕੇ ਸਾਡਾ ਦੇਸ਼ ਅਜੇ ਤੱਕ ਨੰਬਰ-1 ਨਹੀਂ ਬਣ ਸਕਿਆ। ਦੱਸ ਦਈਏ ਕਿ ਆਬਕਾਰੀ ਨੀਤੀ ਮਾਮਲੇ ਵਿੱਚ ਸੀਬੀਆਈ ਨੇ ਮਨੀਸ਼ ਸਿਸੋਦੀਆ ਦੇ ਘਰ ਦੇ ਨਾਲ-ਨਾਲ ਦਿੱਲੀ-ਐਨਸੀਆਰ ਵਿੱਚ 21 ਥਾਵਾਂ ਤੇ ਛਾਪੇਮਾਰੀ ਕੀਤੀ ਹੈ।

ਮਨੀਸ਼ ਸਿਸੋਦੀਆ ਨੇ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਕਿਹਾ ਕਿ ਮੈਨੂੰ ਤੁਹਾਡੀਆਂ ਸਾਜ਼ਿਸ਼ਾਂ ਨੂੰ ਤੋੜ ਨਹੀਂ ਸਕਣਗੀਆਂ। ਮੈਂ ਇਹ ਸਕੂਲ ਦਿੱਲੀ ਦੇ ਲੱਖਾਂ ਬੱਚਿਆਂ ਲਈ ਬਣਾਏ ਹਨ। ਲੱਖਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਮੁਸਕਰਾਹਟ ਹੀ ਮੇਰੀ ਤਾਕਤ ਹੈ। ਤੇਰਾ ਇਰਾਦਾ ਮੈਨੂੰ ਤੋੜਨ ਦਾ ਹੈ।

ਮੇਰਾ ਇਰਾਦਾ ਤਾਂ ਇਹ ਹੈ…ਇਸ ਤੋਂ ਬਾਅਦ ਉਹਨਾਂ ਨੇ ਇੱਕ ਗੀਤ ਸਾਂਝਾ ਕੀਤਾ ਹੈ ਜੋ ਦਿੱਲੀ ਦੀ ਸਿੱਖਿਆ ਤੇ ਬਣਿਆ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਸੀਂ ਸੀਬੀਆਈ ਦਾ ਸਵਾਗਤ ਕਰਦੇ ਹਾਂ। ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਜਲਦੀ ਸੱਚ ਸਾਹਮਣੇ ਆ ਸਕੇ। ਉਹਨਾਂ ਆਪਣੀ ਗੱਲ ਰੱਖਦਿਆਂ ਕਿਹਾ ਕਿ ਹੁਣ ਤੱਕ ਮੇਰੇ ਖਿਲਾਫ਼ ਕਈ ਕੇਸ ਹੋ ਚੁੱਕੇ ਹਨ ਪਰ ਕੁਝ ਵੀ ਸਾਹਮਣੇ ਨਹੀਂ ਆਇਆ।

Leave a Reply

Your email address will not be published.