ਸਿਸੋਦੀਆ ਦਾ ਬਿਆਨ, ਭਾਜਪਾ ਨੇ ਮੈਸੇਜ ਕੀਤਾ ਕਿ ਪਾਰਟੀ ਛੱਡਦੋ, ਅਸੀਂ ਸੀਬੀਆਈ-ਈਡੀ ਕੇਸ ਬੰਦ ਕਰਵਾ ਦਵਾਂਗੇ

 ਸਿਸੋਦੀਆ ਦਾ ਬਿਆਨ, ਭਾਜਪਾ ਨੇ ਮੈਸੇਜ ਕੀਤਾ ਕਿ ਪਾਰਟੀ ਛੱਡਦੋ, ਅਸੀਂ ਸੀਬੀਆਈ-ਈਡੀ ਕੇਸ ਬੰਦ ਕਰਵਾ ਦਵਾਂਗੇ

ਈਡੀ ਵੱਲੋਂ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਰੇਡ ਕੀਤੀ ਗਈ ਹੈ। ਫਿਲਹਾਲ ਕੁਝ ਵੀ ਸਾਹਮਣੇ ਨਹੀਂ ਆਇਆ ਕਿ ਉਹਨਾਂ ਦੇ ਘਰ ਤੋਂ ਕੀ ਕੁਝ ਮਿਲਿਆ ਹੈ। ਮਨੀਸ਼ ਸਿਸੋਦੀਆ ਨੇ ਭਾਜਪਾ ਤੇ ਵੱਡਾ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਹ ਮੈਨੂੰ ਲਾਲਚ ਦੇ ਰਹੇ ਹਨ। ਉਹਨਾਂ ਟਵੀਟ ਕਰਦਿਆਂ ਕਿਹਾ ਕਿ, ਮੈਨੂੰ ਭਾਜਪਾ ਤੋਂ ਮੈਸੇਜ ਮਿਲਿਆ ਹੈ।

ਇਸ ਮੈਸੇਜ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਪਾਰਟੀ ਛੱਡਦੋ, ਅਸੀਂ ਸੀਬੀਆਈ-ਈਡੀ ਕੇਸ ਬੰਦ ਕਰਵਾ ਦੇਵਾਂਗੇ। ਉਹਨਾਂ ਅੱਗੇ ਲਿਖਿਆ ਕਿ ਭਾਜਪਾ ਨੂੰ ਮੇਰਾ ਜਵਾਬ-ਮੈਂ ਮਹਾਰਾਣਾ ਪ੍ਰਤਾਪ ਦੀ ਸੰਤਾਨ ਹਾਂ, ਰਾਜਪੂਤ ਹਾਂ। ਸਿਰ ਕਟਵਾ ਲਵਾਂਗਾ ਪਰ ਭ੍ਰਿਸ਼ਟ-ਸਾਜ਼ਿਸ਼ੀਆਂ ਅੱਗੇ ਨਹੀਂ ਝੁੱਕਾਂਗਾ। ਮੇਰੇ ਖਿਲਾਫ਼ ਸਾਰੇ ਕੇਸ ਝੂਠੇ ਹਨ, ਜੋ ਕਰਨਾ ਹੈ ਕਰਲੋ। ਸਿਸੋਦੀਆ ਨੇ ਕਿਹਾ ਕਿ, ਦੇਸ਼ ਵਿੱਚ ਚੰਗੀ ਸਿੱਖਿਆ ਲਈ ਮੇਰਾ ਕੰਮ ਰੋਕਿਆ ਨਹੀਂ ਜਾ ਸਕਦਾ।

ਉਹਨਾਂ ਕਿਹਾ, ਇਹ ਲੋਕ ਦਿੱਲੀ ਦੀ ਸਿੱਖਿਆ ਤੇ ਸਿਹਤ ਦੇ ਸ਼ਾਨਦਾਰ ਕੰਮ ਤੋਂ ਪ੍ਰੇਸ਼ਾਨ ਹਨ, ਇਸੇ ਲਈ ਉਹਨਾਂ ਨੇ ਦਿੱਲੀ ਦੇ ਸਿਹਤ ਮੰਤਰੀ ਜਤੇਂਦਰ ਜੈਨ ਤੇ ਸਿੱਖਿਆ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ ਤਾਂ ਜੋ ਸਿੱਖਿਆ ਤੇ ਸਿਹਤ ਦੇ ਚੰਗੇ ਕੰਮ ਨੂੰ ਰੋਕਿਆ ਜਾ ਸਕੇ। ਸਾਡੇ ਦੋਵਾਂ ਤੇ ਝੂਠੇ ਦੋਸ਼ ਲੱਗੇ ਹਨ। ਅਦਾਲਤ ਵਿੱਚ ਸੱਚ ਸਾਹਮਣੇ ਆ ਜਾਵੇਗਾ। ਦੱਸ ਦਈਏ ਕਿ ਬੀਤੇ ਦਿਨੀਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਦਿੱਲੀ ਦੇ ਉਪ ਰਾਜਪਾਲ ਵੱਲੋਂ ਸੀਬੀਆਈ ਜਾਂਚ ਦੀ ਸਿਫਾਰਿਸ਼ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।

Leave a Reply

Your email address will not be published.