ਸਿਵਲ ਹਸਪਤਾਲ ਦੇ ਸਟਾਫ ‘ਤੇ ਬੱਚਾ ਬਦਲਣ ਦੇ ਲੱਗੇ ਇਲਜ਼ਾਮ, ਪਰਿਵਾਰ ਮੰਗ ਰਿਹਾ ਇਨਸਾਫ਼

 ਸਿਵਲ ਹਸਪਤਾਲ ਦੇ ਸਟਾਫ ‘ਤੇ ਬੱਚਾ ਬਦਲਣ ਦੇ ਲੱਗੇ ਇਲਜ਼ਾਮ, ਪਰਿਵਾਰ ਮੰਗ ਰਿਹਾ ਇਨਸਾਫ਼

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਇੱਥੋਂ ਦੇ ਹਸਪਤਾਲ ਤੇ ਬੱਚਾ ਬਦਲਣ ਦੇ ਇਲਜ਼ਾਮ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਸਟਾਫ ਨੇ ਉਹਨਾਂ ਨੂੰ ਪੁੱਤਰ ਹੋਣ ਦੀ ਖ਼ਬਰ ਦਿੱਤੀ ਸੀ, ਪਰ ਥੋੜੇ ਸਮੇਂ ਬਾਅਦ ਉਹਨਾਂ ਕਿਹਾ ਕਿ ਮੁੰਡਾ ਨਹੀਂ ਕੁੜੀ ਹੋਈ ਹੈ। ਜਾਣਕਾਰੀ ਮੁਤਾਬਕ ਨਵਾਂਕੋਟ ਨਿਵਾਸੀ ਔਰਤ ਦੀ ਡਿਲਵਰੀ ਸਿਵਲ ਹਸਪਤਾਲ ਵਿੱਚ ਹੋਈ ਸੀ। ਔਰਤ ਦੇ ਪਤੀ ਦਾ ਕਹਿਣਾ ਹੈ ਕਿ ਸਟਾਫ ਨੇ ਉਨ੍ਹਾਂ ਨੂੰ ਮੁੰਡਾ ਹੋਣ ਦੀ ਖ਼ਬਰ ਦਿੱਤੀ ਸੀ, ਪਰ 10 ਮਿੰਟ ਬਾਅਦ ਉਹਨਾਂ ਨੇ ਕਿਹਾ ਕਿ, ਉਹਨਾਂ ਦੇ ਘਰ ਕੁੜੀ ਨੇ ਜਨਮ ਲਿਆ ਹੈ।

ਉਨ੍ਹਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਹਸਪਤਾਲ ਦੇ ਸਟਾਫ ਵੱਲੋਂ ਹੀ ਬੱਚੇ ਦੀ ਅਦਲਾ-ਬਦਲੀ ਕੀਤੀ ਗਈ ਹੈ। ਗਾਇਨੀ ਵਾਰਡ ‘ਚ ਇਲਾਜ਼ ਅਧੀਨ ਕੁਝ ਔਰਤਾਂ ਨੇ ਇਲਜ਼ਾਮ ਲਾਇਆ ਕਿ ਡਾਕਟਰਾਂ ਵੱਲੋਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ। ਉਹਨਾਂ ਕਿਹਾ ਕਿ, ਡਲਿਵਰੀ ਹੋਣ ’ਤੇ ਨਵਜੰਮੇ ਬੱਚਿਆਂ ਦੀ ਜਾਨ ਦਾ ਜ਼ੋਖਿਮ ਲੈ ਰਹੀਆ ਹਨ ਪਰ ਹਸਪਤਾਲ ਪ੍ਰਸ਼ਾਸ਼ਨ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਹੈ। ਹਸਪਤਾਲ ਪ੍ਰਸ਼ਾਸ਼ਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਸੀਟੀਵੀ ਫੁਟੇਜ਼ ਖੰਗਾਲੀ ਜਾ ਰਹੀ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬੱਚਾ ਬਦਲਣ ਦੀ ਕੋਈ ਵੀ ਗੱਲ ਨਹੀਂ ਹੋਈ। ਸੀਨੀਅਰ ਮੈਡੀਕਲ ਅਧਿਕਾਰੀ ਨੇ ਵੀ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

Leave a Reply

Your email address will not be published.