ਸਿਰ ਦਰਦ ਲਈ ਦਵਾਈਆਂ ਨਹੀਂ ਬਲਕਿ ਕੁਦਰਤੀ ਤਰੀਕੇ ਅਪਣਾਓ, ਮਿਲੇਗੀ ਰਾਹਤ

 ਸਿਰ ਦਰਦ ਲਈ ਦਵਾਈਆਂ ਨਹੀਂ ਬਲਕਿ ਕੁਦਰਤੀ ਤਰੀਕੇ ਅਪਣਾਓ, ਮਿਲੇਗੀ ਰਾਹਤ

ਸਿਰ ਦਰਦ ਇੱਕ ਆਮ ਸਮੱਸਿਆ ਹੋ ਗਈ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜੀ ਹਾਂ ਅੱਜ-ਕੱਲ੍ਹ ਲੋਕ ਸਿਰਦਰਦ ਨੂੰ ਇੰਨਾ ਆਮ ਸਮਝਣ ਲੱਗ ਪਏ ਹਨ ਕਿ ਉਹਨਾਂ ਦਾ ਸੋਚਣਾ ਹੈ ਕਿ ਦਵਾਈ ਤੋਂ ਬਿਨਾਂ ਇਸ ਦਾ ਇਲਾਜ ਨਹੀਂ ਹੋ ਸਕਦਾ। ਇਸ ਨਾਲ ਦਵਾਈਆਂ ਦੀ ਆਦਤ ਪੈ ਜਾਂਦੀ ਹੈ। ਇਸ ਨਾਲ ਸਿਹਤ ਨੂੰ ਸਿਰਫ਼ ਨੁਕਸਾਨ ਹੀ ਹੁੰਦਾ ਹੈ।

ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸਿਰ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾ ਨੁਸਖੇ…

ਜੇ ਤੁਹਾਡਾ ਸਿਰ ਦਰਦ ਕਰ ਰਿਹਾ ਹੈ ਤਾਂ ਤੁਹਾਨੂੰ ਕਿਸੇ ਵੀ ਤੇਲ ਨਾਲ ਮਸਾਜ ਕਰਨੀ ਚਾਹੀਦੀ ਹੈ। ਇਸ ਨੂੰ ਹਲਕੇ ਵਿੱਚ ਨਾ ਲਓ। ਅਸਲ ‘ਚ ਤੇਲ ਨਾਲ ਨਾੜਾਂ ਦੀ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ। ਜਿਸ ਨਾਲ ਤੁਹਾਨੂੰ ਸਿਰ ਦਰਦ ਤੋਂ ਰਾਹਤ ਮਿਲੇਗੀ।
ਬਰਫ ਨੂੰ ਇੱਕ ਸਾਫ਼ ਕੱਪੜੇ ਵਿੱਚ ਲਪੇਟੋ ਅਤੇ ਇਸ ਨੂੰ ਮੱਥੇ ‘ਤੇ ਹਲਕਾ ਜਿਹਾ ਦਬਾਓ। ਇਸ ਨਾਲ ਤੁਹਾਨੂੰ ਤੇਜ਼ ਸਿਰ ਦਰਦ ‘ਚ ਤੁਰੰਤ ਰਾਹਤ ਮਿਲੇਗੀ।
ਕੱਚੇ ਚੌਲਾਂ ਨੂੰ ਗਰਿੱਲ ‘ਤੇ ਗਰਮ ਕਰੋ, ਫਿਰ ਇਸ ਨੂੰ ਪੌਲੀਬੈਗ ਜਾਂ ਕੱਪੜੇ ਦੇ ਬੈਗ ‘ਚ ਭਰ ਲਓ। ਇਸ ਨਾਲ ਤੁਸੀਂ ਮੱਥੇ ‘ਤੇ ਕੰਪਰੈੱਸ (Compress) ਲਗਾ ਸਕਦੇ ਹੋ।
ਸਰੀਰ ਨੂੰ ਹਮੇਸ਼ਾ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਪਾਣੀ ਦੀ ਕਮੀ ਵੀ ਸਿਰਦਰਦ ਦਾ ਕਾਰਨ ਬਣ ਸਕਦੀ ਹੈ। ਜੇ ਕਦੇ ਵੀ ਸਿਰ ਦਰਦ ਮਹਿਸੂਸ ਹੋਵੇ ਤਾਂ 2 ਗਿਲਾਸ ਠੰਡਾ ਪਾਣੀ ਪੀਓ, ਇਸ ਨਾਲ ਵੀ ਰਾਹਤ ਮਿਲੇਗੀ।

Leave a Reply

Your email address will not be published.