Uncategorized

ਸਿਰ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਦੇਸੀ ਤਰੀਕੇ

ਭੱਜ ਦੌੜ ਭਰੀ ਜ਼ਿੰਦਗੀ ਵਿੱਚ ਸਿਰ ਦਰਦ ਹੋਣਾ ਆਮ ਗੱਲ ਹੋ ਗਈ ਹੈ। ਸਿਰ ਦਰਦ ਦੀ ਇਹ ਸਮੱਸਿਆ ਜ਼ਿਆਦਾਤਰ ਥਕਾਵਟ, ਤਣਾਅ ਅਤੇ ਜ਼ਿਆਦਾ ਸਮਾਂ ਫੋਨ ਅਤੇ ਟੀਵੀ ਦੇਖਣ ਨਾਲ ਹੋ ਸਕਦੀ ਹੈ। ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਦਰਦ ਵਾਲੀਆਂ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਹੈ, ਜਿਸ ਨਾਲ ਰਾਹਤ ਮਿਲਦੀ ਹੈ।

ਰੋਜ਼ਾਨਾ ਦਵਾਈਆਂ ਦਾ ਸੇਵਨ ਕਰਨਾ ਸਿਹਤ ਲਈ ਸਹੀ ਨਹੀਂ ਹੁੰਦਾ। ਸਿਰਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਘਰੇਲੂ ਨੁਸਖ਼ੇ ਵੀ ਅਪਣਾ ਸਕਦੇ ਹਨ। ਜੋ ਫਾਇਦੇਮੰਦ ਸਾਬਿਤ ਹੋ ਸਕਦੇ ਹਨ।
ਤੁਲਸੀ
ਸਿਰ ਦਰਦ ਹੋਣ ਤੇ ਚਾਹ ਦੀ ਜਗ੍ਹਾ ਤੁਲਸੀ ਦਾ ਕਾੜ੍ਹਾ ਬਣਾ ਕੇ ਪੀਓ, ਜਿਸ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ। ਇਸ ਲਈ 1 ਕੱਪ ਪਾਣੀ ਵਿੱਚ ਕੁਝ ਤੁਲਸੀ ਦੇ ਪੱਤੇ ਮਿਲਾ ਕੇ ਉਬਾਲੋ। ਇਸ ਤੋਂ ਬਾਅਦ ਇਹ ਪਾਣੀ ਛਾਣ ਕੇ ਪੀ ਲਓ।
ਅਦਰਕ
ਅਦਰਕ ਦਾ ਸੇਵਨ ਕਰਨ ਨਾਲ ਸਿਰਦਰਦ ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਤੁਸੀਂ ਚਾਹੋ ਤਾਂ ਅਦਰਕ ਦੀ ਚਾਹ ਬਣਾ ਕੇ ਪੀ ਸਕਦੇ ਹੋ। ਦੋ ਚਮਚ ਅਦਰਕ ਦੇ ਪਾਊਡਰ ਵਿੱਚ ਥੋੜਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਮੱਥੇ ਤੇ ਲਾਓ।
ਐਕੂਪ੍ਰੈਸ਼ਰ ਪੁਆਇੰਟ
ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਐਕੂਪ੍ਰੈਸ਼ਰ ਪੁਆਇੰਟ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਹੱਥਾਂ ਦੇ ਦੋਨੇ ਅੰਗੂਠਿਆਂ ਨਾਲ ਮੱਥੇ ਨੂੰ ਵਿੱਚ ਵਾਲੀ ਜਗ੍ਹਾ ਤੋਂ ਹਲਕਾ ਹਲਕਾ ਦਬਾਓ।
ਦਾਲਚੀਨੀ
ਦਾਲਚੀਨੀ ਇਸਟਰਨ ਮਸਾਲ ਹੈ, ਜਿਸ ਨੂੰ ਸਿਰ ਦਰਦ ਦੇ ਇਲਾਜ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਦਾਲਚੀਨੀ ਦੇ ਕੁਝ ਟੁਕੜਿਆਂ ਨੂੰ ਪੀਸ ਕੇ ਪਾਊਡਰ ਬਣਾਉਣ ਅਤੇ ਇਸ ਨੂੰ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ। ਇਸ ਦਾਲਚੀਨੀ ਦੀ ਪੇਸਟ ਨੂੰ ਅੱਧਾ ਘੰਟਾ ਮੱਥੇ ਤੇ ਲਾਓ।
ਚੰਦਨ
ਚੰਦਨ ਦਾ ਪੇਸ ਮੱਥੇ ਤੇ ਲਗਾਉਣ ਨਾਲ ਸਿਰਦਰਦ ਠੀਕ ਹੋ ਜਾਂਦਾ ਹੈ। ਸਿਰ ਦਰਦ ਤੋਂ ਰਾਹਤ ਪਾਉਣ ਲਈ ਜਦੋਂ ਵੀ ਸਿਰਦਰਦ ਹੋਵੇ ਚੰਦਨ ਦਾ ਪੇਸਟ ਮੱਥੇ ਤੇ ਲਗਾਓ।

Click to comment

Leave a Reply

Your email address will not be published.

Most Popular

To Top