News

ਸਿਰਸਾ ਡੇਰੇ ’ਚ ਸਿਆਸਤਦਾਨਾਂ ਦੀ ਫੇਰੀ ’ਤੇ ਜੱਥੇਦਾਰ ਦਾ ਵੱਡਾ ਬਿਆਨ

ਵੋਟਾਂ ਦਾ ਦੌਰਾ ਸ਼ੁਰੂ ਹੋਣ ਦੇ ਨਾਲ ਹੀ ਡੇਰਿਆਂ ਵਿੱਚ ਸਰਗਰਮੀ ਵਧਣ ਲੱਗ ਗਈਆਂ ਹਨ। ਇਸ ਮਾਹੌਲ ਦੌਰਾਨ ਡੇਰਾ ਸਿਰਸਾ ਦੇ ਨਾਮ ਚਰਚਾ ਘਰਾਂ ਵਿੱਚ ਇਕੱਠੇ ਹੋਣ ਲੱਗੇ ਹਨ। ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਨੇ ਇਹਨਾਂ ਨਾਮ ਚਰਚਾ ਘਰਾਂ ਵਿੱਚ ਕਾਂਗਰਸੀ ਆਗੂਆਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਾਉਂਦਿਆਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਸੀ।

Akal Takht Jathedar Giani Harpreet SIngh on Jan 26 incidents | Sikh News

ਇਸ ਮਾਮਲੇ ਤੇ ਖੁਦ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਅਪਰਾਧੀ ਦੇ ਧੜੇ ਕੋਲ ਵੋਟਾਂ ਲਈ ਜਾਣਾ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ, ਵੋਟਾਂ ਲਈ ਡੇਰੇ ਦਾ ਸਹਾਰਾ ਲੈਣਾ ਨੈਤਿਕ ਤੌਰ ਤੇ ਗਲਤ ਹੈ। ਡੇਰਾ ਮੁਖੀ ਘਿਨੌਣੇ ਅਪਰਾਧਾਂ ਵਿੱਚ ਜੇਲ੍ਹ ਵਿੱਚ ਬੰਦ ਹੈ। ਸੱਤਾ ਲਈ ਅਪਰਾਧੀ ਦੇ ਧੜੇ ਕੋਲ ਵੋਟ ਮੰਗਣ ਜਾਣਾ ਗਲਤ ਹੈ।

ਸਿਰਸਾ ਡੇਰੇ ਅਤੇ ਨਾਮ ਚਰਚਾ ਵਿੱਚ ਕਈ ਸਿਆਸਤਦਾਨ ਪਹੁੰਚ ਰਹੇ ਹਨ। ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੀ ਨਾਮ ਚਰਚਾ ਵਿੱਚ ਪਹੁੰਚੇ ਸਨ। ਪਰਸੋਂ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਕਿ ਕੋਈ ਵੀ ਗੁਰੂ ਨਾਮ ਲੇਵਾ ਸ਼ਰਧਾਲੂ ਡੇਰਾ ਸੱਚਾ ਸੌਦਾ ਜਾਂ ਇਸ ਦੇ ਸ਼ਰਧਾਲੂਆਂ ਨਾਲ ਕੋਈ ਵਾਹ ਵਾਸਤਾ ਨਹੀਂ ਰੱਖੇਗਾ

ਪਰ ਇਸ ਦੇ ਬਾਵਜੂਦ ਫਿਰੋਜ਼ਪੁਰ ਤੋਂ ਪਰਮਿੰਦਰ ਸਿੰਘ ਪਿੰਕੀ, ਫਾਜ਼ਿਲਕਾ ਤੋਂ ਦਵਿੰਦਰ ਸਿੰਘ ਘੁਬਾਇਆ ਅਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀ ਡੇਰੇ ਵੱਲੋਂ ਆਯੋਜਿਤ ਨਾਮ ਚਰਚਾ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ।

Click to comment

Leave a Reply

Your email address will not be published.

Most Popular

To Top