ਸਿਰਸਾ ਕੰਢੇ ਪਰਿਵਾਰ ਵਿਛੋੜੇ ਦੀ ਯਾਦ ਨੂੰ ਰੂਪਮਾਨ ਕਰਦਾ ਸਫ਼ਰ-ਏ-ਸ਼ਹਾਦਤ ਸ਼ੁਰੂ, ਸੰਗਤ ਨੇ ਸਰਸਾ ਨਦੀ ਕੀਤੀ ਪਾਰ

 ਸਿਰਸਾ ਕੰਢੇ ਪਰਿਵਾਰ ਵਿਛੋੜੇ ਦੀ ਯਾਦ ਨੂੰ ਰੂਪਮਾਨ ਕਰਦਾ ਸਫ਼ਰ-ਏ-ਸ਼ਹਾਦਤ ਸ਼ੁਰੂ, ਸੰਗਤ ਨੇ ਸਰਸਾ ਨਦੀ ਕੀਤੀ ਪਾਰ

ਦਸੰਬਰ ਮਹੀਨੇ ਵਿੱਚ ਗੁਰੂਆਂ ਅਤੇ ਸਿੱਖਾਂ ਦੀਆਂ ਸ਼ਹਾਦਤਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਅਨੰਦਗੜ੍ਹ ਦਾ ਕਿਲ੍ਹਾ ਛੱਡਣ ਤੋਂ ਬਾਅਦ ਸਿਰਸਾ ਨਦੀ ਕੰਢੇ ਪਰਿਵਾਰ ਵਿਛੜਨ ਦੀ ਯਾਦ ਨੂੰ ਰੂਪਮਾਨ ਕਰਦੇ ਹੋਏ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਯਾਦਗਾਰ ਛੰਨ ਕੁੰਮਾ ਮਾਸ਼ਕੀ ਤੱਕ ਸਜਾਇਆ ਜਾਣ ਵਾਲਾ ਸਫ਼ਰ-ਏ-ਸ਼ਹਾਦਤ ਸ਼ੁਰੂ ਹੋ ਗਿਆ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਇਹ ਨਗਰ ਕੀਰਤਨ ਪਿੰਡ ਮਾਜਰੀ ਗੁੱਜਰਾਂ, ਅਵਾਨਕੋਟ, ਕੋਟਬਾਲਾ ਤੇ ਆਸਪੁਰ ਪਿੰਡਾਂ ਵਿਚੋਂ ਹੁੰਦਾ ਹੋਇਆ ਸਿਰਸਾ ਨਦੀ ਪਾਰ ਕਰਨ ਉਪਰੰਤ ਪਿੰਡ ਰਣਜੀਤਪੁਰਾ ਰਾਹੀਂ ਯਾਦਗਾਰ ਛੰਨ ਕੁੰਮਾ ਮਾਸ਼ਕੀ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ।

ਹਰਬੰਸ ਸਿੰਘ ਕੋਟਬਾਲਾ ਤੇ ਅਮਰਜੀਤ ਸਿੰਘ ਫੌਜੀ ਦੀ ਦੇਖ-ਰੇਖ ਅਧੀਨ ਸਜਾਏ ਜਾ ਰਹੇ ਨਗਰ ਕੀਰਤਨ ਵਿੱਚ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਰੂਪਨਗਰ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਤੋਂ ਇਲਾਵਾ ਮਨਵਿੰਦਰ ਸਿੰਘ ਗਿਆਸਪੁਰਾ ਵਿਧਾਇਕ ਹਲਕਾ ਪਾਇਲ, ਦਿਨੇਸ਼ ਚੱਢਾ ਵਿਧਾਇਕ ਰੂਪਨਗਰ, ਦਲਜੀਤ ਗਰੇਵਾਲ ਭੋਲਾ ਵਿਧਾਇਕ ਲੁਧਿਆਣਾ ਤੇ ਅਜੀਤਪਾਲ ਸਿੰਘ ਕੋਹਲੀ ਵੀ ਹਿੱਸਾ ਲੈ ਰਹੇ ਹਨ। ਐਸਡੀਐਮ ਹਰਬੰਸ ਸਿੰਘ ਤੇ ਤਹਿਸੀਲਦਾਰ ਰੂਪਨਗਰ ਜਸਪ੍ਰੀਤ ਸਿੰਘ ਵੀ ਪੈਦਲ ਸੰਗਤ ਦੇ ਨਾਲ ਚੱਲ ਰਹੇ ਹਨ।

Leave a Reply

Your email address will not be published. Required fields are marked *