ਸਿਰਦਰਦ ਦੂਰ ਕਰਨ ਲਈ ਗ੍ਰੀਨ ਟੀ ਤੋਂ ਲੈ ਕੇ ਅਪਣਾਓ ਇਹ ਨੁਸਖ਼ੇ

 ਸਿਰਦਰਦ ਦੂਰ ਕਰਨ ਲਈ ਗ੍ਰੀਨ ਟੀ ਤੋਂ ਲੈ ਕੇ ਅਪਣਾਓ ਇਹ ਨੁਸਖ਼ੇ

Closeup of young man touching temples with fingers as if suffering from severe migraine, feeling sick, isolated on gray background

ਅੱਜ ਦੇ ਸਮੇਂ ਵਿੱਚ ਸਿਰਦਰਦ ਹੋਣਾ ਆਮ ਗੱਲ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਤਣਾਅ, ਮਾਈਗ੍ਰੇਨ ਜਾਂ ਫਿਰ ਨੀਂਦ ਪੂਰੀ ਨਾ ਹੋਣਾ। ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਪੇਨਕਿਲਰ ਦਾ ਸਹਾਰਾ ਲੈਂਦੇ ਹਨ ਪਰ ਇਹਨਾਂ ਦਵਾਈਆਂ ਨਾਲ ਕਾਫੀ ਸਾਈਡ ਇਫੈਕਟਸ ਹੁੰਦੇ ਹਨ, ਜਿਹਨਾਂ ਤੋਂ ਬਚਣ ਲਈ ਤੁਹਾਨੂੰ ਇਹ ਘਰੇਲੂ ਉਪਾਅ ਅਜ਼ਮਾ ਕੇ ਦੇਖਣੇ ਚਾਹੀਦੇ ਹਨ।

ਉਪਲਬਧ ਅੰਕੜਿਆਂ ਮੁਤਾਬਕ ਦੁਨੀਆ ਭਰ ’ਚ 7.2 ਅਰਬ ਤੋਂ ਵੱਧ ਲੋਕ ਜ਼ਿੰਦਗੀ ’ਚ ਕਦੀ ਨਾ ਕਦੀ ਸਿਰਦਰਦ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ। ਦੁਨੀਆ ਦੀ ਅੱਧੀ ਆਬਾਦੀ ਸਾਲ ’ਚ ਘੱਟ ਤੋਂ ਘੱਟ ਇਕ ਵਾਰ ਸਿਰਦਰਦ ਦਾ ਸਾਹਮਣਾ ਕਰਦੀ ਹੈ। ਹਾਲਾਂਕਿ ਸਾਰੇ ਸਿਰਦਰਦ ਇਕ ਤਰ੍ਹਾਂ ਦੇ ਨਹੀਂ ਹੁੰਦੇ। ਹਰ ਵਾਰ ਇਹ ਗੰਭੀਰ ਵੀ ਨਹੀਂ ਹੁੰਦਾ ਪਰ ਸਿਰਦਰਦ ਦੀ ਅਣਦੇਖੀ ਵੀ ਨਹੀਂ ਕੀਤੀ ਜਾਣੀ ਚਾਹੀਦੀ।

ਮੌਸਮ ਬਦਲਣ ਨਾਲ ਤੁਹਾਨੂੰ ਵਸੰਤ ਕਲੱਸਟਰ ਸਿਰਦਰਦ, ਗਰਮੀਆਂ ’ਚ ਮਾਈਗ੍ਰੇਨ ਜਾਂ ਐਲਰਜੀ ਸਿਰਦਰਦ ਹੋ ਸਕਦਾ ਹੈ। ਮੌਸਮ ਦਾ ਬਦਲਣਾ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਵੇਂ ਬਾਰਿਸ਼ ਦੇ ਮੌਸਮ ’ਚ ਲੋਕਾਂ ਨੂੰ ਸਰਦੀ, ਜ਼ੁਕਾਮ ਹੋ ਜਾਂਦਾ ਹੈ, ਉਸੇ ਤਰ੍ਹਾਂ ਕਈ ਲੋਕਾਂ ਨੂੰ ਸਿਰ ’ਚ ਦਰਦ ਦੀ ਸ਼ਿਕਾਇਤ ਹੋ ਜਾਂਦੀ ਹੈ, ਜਿਸ ਨੂੰ ਕਲੱਸਟਰ ਹੈੱਡੇਕ ਵੀ ਕਿਹਾ ਜਾਂਦਾ ਹੈ। ਹਾਲਾਂਕਿ ਮੌਸਮ ਦੇ ਬਦਲਣ ’ਤੇ ਹੋਣ ਵਾਲਾ ਸਿਰਦਰਦ ਇਕ ਆਮ ਸਿਰਦਰਦ ਹੈ ਪਰ ਕਈ ਵਾਰ ਜਿਨ੍ਹਾਂ ਲੋਕਾਂ ਨੂੰ ਮਾਈਗ੍ਰੇਨ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਲਈ ਸਿਰ ਦਾ ਦਰਦ ਮੌਸਮ ਦੇ ਬਦਲਣ ’ਤੇ ਕਾਫੀ ਖਤਰਨਾਕ ਹੁੰਦਾ ਹੈ।

ਬਚਣ ਦੇ ਤਰੀਕੇ

ਆਪਣੇ-ਆਪ ਨੂੰ ਭੁੱਖਾ ਨਾ ਰੱਖੋ

ਅੱਖਾਂ ਤੇ ਵੱਧ ਦਬਾਅ ਪਾਉਣ ਵਾਲੇ ਕੰਮ ਨਾ ਕਰੋ, ਜਿਵੇਂ ਲਗਾਤਾਰ ਪੜ੍ਹਨਾ, ਜ਼ਿਆਦਾ ਦੇਰ ਤੱਕ ਟੀਵੀ ਦੇਖਣਾ, ਵੀਡੀਓ ਗੇਮਜ਼ ਖੇਡਣਾ ਆਦਿ

ਚਾਹ, ਕੌਫੀ ਦਾ ਪ੍ਰਯੋਗ ਵੀ ਘੱਟ ਕਰੋ। ਭੋਜਨ ਵਿੱਚ ਮਿਸਚ ਮਸਾਲੇ ਨਾ ਖਾਓ।

ਸ਼ਰਾਬ, ਸਿਗਰਟ, ਪਾਨ ਮਸਾਲਾ ਅਤੇ ਫਾਸਟ ਫੂਡ ਤੋਂ ਬਚੋ।

ਗ੍ਰੀਨ ਟੀ

ਸਿਰਦਰਦ ਹੋਣ ’ਤੇ ਗ੍ਰੀਨ ਟੀ ਪੀਣਾ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਐਂਟੀ-ਆਕਸੀਡੈਂਟਸ ਦਰਦ ਘੱਟ ਕਰਨ ’ਚ ਮਦਦਗਾਰ ਹੁੰਦੇ ਹਨ।

ਕਾੜ੍ਹਾ

ਤੁਸੀਂ ਚਾਹੋ ਤਾਂ ਕਾੜ੍ਹਾ ਬਣਾ ਕੇ ਵੀ ਪੀ ਸਕਦੇ ਹੋ। ਇਸ ਨਾਲ ਵੀ ਸਿਰਦਰਦ ਦੂਰ ਹੋ ਜਾਂਦਾ ਹੈ। ਕਾੜ੍ਹਾ ਬਣਾਉਂਦੇ ਸਮੇਂ ਉਸ ਵਿਚ ਦਾਲਚੀਨੀ ਤੇ ਕਾਲੀ ਮਿਰਚ ਜ਼ਰੂਰ ਪਾਓ। ਚੀਨੀ ਦੀ ਥਾਂ ਗੁੜ ਜਾਂ ਸ਼ਹਿਦ ਦੀ ਵਰਤੋਂ ਕਰੋ।

 

 

 

 

 

Leave a Reply

Your email address will not be published.