ਸਿਮਰਨਜੀਤ ਮਾਨ ਦਾ ਤੀਜੇ ਦਿਨ ਵੀ ਧਰਨਾ ਜਾਰੀ, ਹੁਣ ਅਦਾਲਤ ਦਾ ਕੀਤਾ ਰੁਖ

 ਸਿਮਰਨਜੀਤ ਮਾਨ ਦਾ ਤੀਜੇ ਦਿਨ ਵੀ ਧਰਨਾ ਜਾਰੀ, ਹੁਣ ਅਦਾਲਤ ਦਾ ਕੀਤਾ ਰੁਖ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਮਾਨ ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚਾਲੇ ਲਖ਼ਨਪੁਰ ਬਾਰਡਰ ਤੇ ਧਰਨਾ ਤੀਜੇ ਦਿਨ ਵੀ ਜਾਰੀ ਹੈ। ਸਿਰਮਨਜੀਤ ਮਾਨ ਨੂੰ ਉਮੀਦ ਹੈ ਕਿ ਸੈਸ਼ਨ ਜੱਜ ਕੱਲ੍ਹ ਅਦਾਲਤ ‘ਚ ਮੇਰੇ ਜੰਮੂ-ਕਸ਼ਮੀਰ ਦੇ ਦੌਰੇ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੋਕਣ ਦੇ ਖਿਲਾਫ ਆਪਣਾ ਫੈਸਲਾ ਸੁਣਾਵੇ।”

Image

ਆਪਣੇ ਸਾਥੀਆਂ ਨਾਲ ਕਠੂਆ ਵਿੱਚ ਦਾਖ਼ਲ ਹੋਣ ਦੀ ਆਗਿਆ ਨਹੀਂ ਮਿਲੀ ਸੀ। ਹੁਣ ਮਾਨ ਨੇ ਇਸ ਸਬੰਧੀ ਅਦਾਲਤ ਦਾ ਰੁਖ ਕੀਤਾ ਹੈ। ਐਮਪੀ ਨੇ ਜ਼ਿਲ੍ਹਾ ਮੈਜਿਸਟ੍ਰੇਟ, ਕਠੂਆ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਸਿਮਰਨਜੀਤ ਮਾਨ ਨੇ ਟਵੀਟ ਕਰ ਕੇ ਕਿਹਾ ਕਿ, ਮੈਂ ਜ਼ਿਲ੍ਹਾ ਮੈਜਿਸਟ੍ਰੇਟ, ਕਠੂਆ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਪਾਈ ਹੈ ਜਿਸ ਵਿੱਚ ਮੈਨੂੰ 17 ਤਰੀਕ ਨੂੰ ਤੁਰੰਤ ਪ੍ਰਭਾਵ ਨਾਲ ਜੰਮੂ ਅਤੇ ਕਸ਼ਮੀਰ ਛੱਡਣ ਦਾ ਹੁਕਮ ਦਿੱਤਾ ਗਿਆ ਸੀ।

Image

ਉਹਨਾਂ ਨੂੰ ਰੋਕਣ ਸਬੰਧੀ ਦੋ ਤਰਕ ਦਿੱਤੇ ਗਏ ਹਨ ਕਿ ਇੱਕ ਤਾਂ ਉਹਨਾਂ ਨੇ ਆਪਣੇ ਪ੍ਰੋਗਰਾਮ ਬਾਰੇ ਕੋਈ ਅਗਾਊਂ ਸੂਚਨਾ ਰਾਹੀਂ ਦਿੱਤੀ, ਕੋਈ ਮਨਜ਼ੂਰੀ ਨਹੀਂ ਲਈ ਅਤੇ ਦੂਜੇ ਉਹਨਾਂ ਦੇ ਰਾਜ ਵਿੱਚ ਦਾਖਲੇ ਨਾਲ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਹੈ। ਇਸ ਤੇ ਮਾਨ ਅਤੇ ਉਹਨਾਂ ਦੇ ਸਾਥੀਆਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਗਿਆ ਤਾਂ ਸੜਕ ਤੇ ਹੀ ਮਾਹੌਲ ਗਰਮ ਹੋ ਗਿਆ।

ਪੁਲਿਸ ਅਤੇ ਮਾਨ ਤੇ ਸਾਥੀਆਂ ਵਿਚਕਾਰ ਬਹਿਸ ਮੁਬਹਿਸਾ ਹੋਇਆ ਸਗੋਂ ਮਾਨ ਦੇ ਸਾਥੀਆਂ ਵੱਲੋਂ ਭਾਰੀ ਨਾਅਰੇਬਾਜ਼ੀ ਕੀਤੀ ਗਈ। ਮਾਨ ਵੱਲੋਂ ਆਪਣੀ ਗੱਲ ਅਤੇ ਪੁਲਿਸ ਵੱਲੋਂ ਆਪਣੀ ਗੱਲ ਤੇ ਅੜੇ ਰਹਿਣ ਤੇ ਜਦ ਰਾਤ ਤੱਕ ਵੀ ਕੋਈ ਸਿੱਟਾ ਨਾ ਨਿਕਲਿਆ ਤਾਂ ਮਾਨ ਨੇ ਉੱਥੇ ਹੀ ਧਰਨਾ ਦੇ ਦਿੱਤਾ।

Leave a Reply

Your email address will not be published.