Punjab

ਸਿਮਰਜੀਤ ਬੈਂਸ ਪਾਰਲੀਮੈਂਟ ਤੱਕ ਕੱਢਣਗੇ ਮੋਟਰਸਾਈਕਲ ਯਾਤਰਾ

ਖੇਤੀ ਆਰਡੀਨੈਂਸਾਂ ਨੂੰ ਲੈ ਕੇ ਮਾਮਲਾ ਪੂਰਾ ਭਖਿਆ ਹੋਇਆ ਹੈ, ਚਾਰੇ ਪਾਸੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਸਿਆਸੀ ਪਾਰਟੀਆਂ ਵੀ ਇਸ ਲੜਾਈ ਵਿੱਚ ਕੁੱਦ ਪਈਆਂ ਹਨ। ਉੱਥੇ ਹੀ ਹੁਣ  ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਖੇਤੀ ਬਿੱਲ ਖਿਲਾਫ ਅੱਜ ਯਾਨੀ 23 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਮੋਟਰਸਾਈਕਲ ਯਾਤਰਾ ਸ਼ੁਰੂ ਕਰਨ ਜਾ ਰਹੇ ਹਨ।

ਇਹ ਯਾਤਰਾ ਉਹ ਦਿੱਲੀ ਪਾਰਲੀਮੈਂਟ ਤੱਕ ਕੱਢਣਗੇ ਤੇ ਖੇਤੀ ਸੁਧਾਰ ਬਿੱਲ ਦਾ ਵਿਰੋਧ ਕਰਨਗੇ। ਬੈਂਸ ਨੇ ਇਸ ਦੌਰਾਨ ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਡਰਾਮਾ ਕਰਾਰ ਦਿੱਤਾ ਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਾਰਿਆਂ ਦੀ ਅਗੁਵਾਈ ਕਰਨ ਤੇ ਕਿਸਾਨ ਜਥੇਬੰਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਬੈਨਰ ਹੇਠ ਇਕੱਠੇ ਹੋ ਕੇ ਦਿੱਲੀ ਵੱਲ ਕੂਚ ਕਰਨ।

ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਖੇਤੀ ਬਿੱਲ ਖਿਲਾਫ ਮਤਾ ਪਾਸ ਕੀਤਾ ਗਿਆ ਸੀ ਤੇ ਉਸ ਦਾ ਮੁਖ ਕਾਰਨ ਲੋਕ ਇਨਸਾਫ਼ ਪਾਰਟੀ ਵੱਲੋਂ ਕੱਢੀ ਗਈ ਸਾਇਕਲ ਯਾਤਰਾ ਸੀ ਜਿਸ ਕਾਰਨ ਲੋਕ ਇਸ ਤੋਂ ਜਾਗਰੂਕ ਹੋਏ। ਉਹਨਾਂ ਅੱਗੇ ਕਿਹਾ ਕਿ ਕਿਸਾਨ ਹਿਤੈਸ਼ੀ ਪਾਰਟੀਆਂ ਪੰਜਾਬ ਦੀ ਸਰਕਾਰ ਇਕ ਬੈਨਰ ਹੇਠ ਇਕੱਠੇ ਹੋ ਕੇ ਕੇਂਦਰ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾਇਆ ਜਾਵੇ ਤੇ ਬਿੱਲ ਰੱਦ ਕਰਾਇਆ ਜਾਵੇ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 2014 ਸਵਾਮੀਨਾਥਨ ਰਿਪੋਰਟ ਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਦਾਅਵਾ ਕੀਤਾ ਸੀ ਪਰ ਹੁਣ ਕਿਸਾਨਾਂ ਨੂੰ ਹੀ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਰਹੀ ਹੈ। ਹਰਸਿਮਰਤ ਬਾਦਲ ਦੇ ਵੀ ਸ਼ਬਦੀ ਹਮਲੇ ਕਰਦਿਆਂ ਬੈਂਸ ਨੇ ਕਿਹਾ ਕਿ ਇਹ ਸਭ ਡਰਾਮਾ ਹੈ, ਇਨ੍ਹਾਂ ਦਾ ਗੱਠਜੋੜ ਪੰਜਾਬ ਦੇ ਵਿੱਚ ਕਦੇ ਨਹੀਂ ਟੁੱਟ ਸਕਦਾ।

ਇਸ ਦੌਰਾਨ ਉਨ੍ਹਾਂ ਮੋਦੀ ਸਰਕਾਰ ਦੀਆਂ ਨਕਾਮੀਆਂ ਗਿਣਾਉਂਦਿਆਂ ਕਿਹਾ ਕਿ ਜੀਐਸਟੀ ਨੋਟਬੰਦੀ ਕਰਕੇ ਵੀ ਲੋਕਾਂ ਦਾ ਖ਼ਾਸਾ ਨੁਕਸਾਨ ਹੋਇਆ ਪਰ ਹੁਣ ਖੇਤੀ ਬਿਲ ਨੂੰ ਕਾਨੂੰਨ ਨਹੀਂ ਬਣਨ ਦੇਣਗੇ।

Click to comment

Leave a Reply

Your email address will not be published.

Most Popular

To Top