News

ਸਿਮਰਜੀਤ ਬੈਂਸ ਦੀ ਵਿਰੋਧੀਆਂ ਨੂੰ ਨਸੀਹਤ, ਅਜਿਹੀਆਂ ਕੋਝੀਆਂ ਸਾਜ਼ਿਸ਼ਾਂ ਨਾ ਰਚਣ, ਨਹੀਂ ਤਾਂ…

ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਸਿਮਰਜੀਤ ਸਿੰਘ ਬੈਂਸ ਨੂੰ ਬੀਤੇ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ। ਪੁਲਿਸ ਨੇ ਬੀਤੇ ਦਿਨ ਬੈਂਸ ਨੂੰ ਲੁਧਿਆਣਾ ਬਾਰ ਰੂਮ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ ਪਰ 9 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਸਿਮਰਜੀਤ ਸਿੰਘ ਬੈਂਸ ਨੂੰ ਜਾਂਚ ਵਿੱਚ ਸਹਿਯੋਗ ਦੇਣ ਦਾ ਭਰੋਸਾ ਦੇਣ ਤੋਂ ਬਾਅਦ ਛੱਡਿਆ ਗਿਆ।

May be an image of 1 person, standing and outdoors

ਬੈਂਸ ਦੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਵੱਲੋਂ ਆਪਣੇ ਛੋਟੇ ਭਰਾ ਬਾਰੇ ਬਾਰ ਰੂਮ ਵਿੱਚ ਵਕੀਲ ਭਾਈਚਾਰੇ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਅਰਜ਼ੀ ਦਿੱਤੀ ਗਈ ਸੀ ਜਿਸ ਵਿੱਚ ਇਨਕੁਆਰੀ ਦੀ ਗੱਲ ਕਹੀ ਗਈ ਸੀ। ਬੈਂਸ ਨੂੰ ਪਹਿਲਾਂ ਹੀ ਸੁਪਰੀਮ ਕੋਰਟ ਤੋਂ ਕੁਝ ਸਮੇਂ ਲਈ ਰਾਹਤ ਮਿਲ ਚੁੱਕੀ ਹੈ।

ਹਿਰਾਸਤ ਤੋਂ ਛੁੱਟਣ ਤੋਂ ਬਾਅਦ ਬੈਂਸ ਨੇ ਆਪਣੇ ਦਫ਼ਤਰ ਵਿੱਚ ਵੱਡਾ ਇਕੱਠ ਕੀਤਾ ਅਤੇ ਵਰਕਰਾਂ ਵੱਲੋਂ ਆਪਣੇ ਮੁੱਖੀ ਦੇ ਸਮਰਥਨ ਵਿੱਚ ਨਾਅਰੇ ਲਾਏ ਅਤੇ ਇਸ ਦੌਰਾਨ ਬੈਂਸ ਨੇ ਲਾਈਵ ਹੋ ਕੇ ਕਿਹਾ ਕਿ ਚੋਣ ਪ੍ਰਕਿਰਿਆ ਅਮਨੋ ਅਮਾਨ ਨਾਲ ਪੂਰੀ ਹੋ ਲੈਣ ਦਿਓ। ਉਹਨਾਂ ਕਿਹਾ ਕਿ, “ਇਹ ਸਭ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ।”

ਬੈਂਸ ਦਾ ਕਹਿਣਾ ਸੀ ਕਿ, “ਪਹਿਲਾਂ ਤੋਂ ਹੀ ਬੋਤਲਾਂ ਅਤੇ ਇੱਟਾਂ ਛੱਤਾਂ ਤੇ ਚੜ੍ਹਾਈਆਂ ਗਈਆਂ ਸਨ ਅਤੇ ਉਹਨਾਂ ਦੇ ਆਉਂਦਿਆਂ ਹੀ ਇਹ ਸਭ ਹੋਇਆ।” ਉਹਨਾਂ ਕਿਹਾ ਕਿ, “ਵਿਰੋਧੀ ਅਜਿਹੀਆਂ ਕੋਝੀਆਂ ਚਾਲਾਂ ਨਾਲ ਚਲਣ। ਕਿਸੇ ਵੀ ਵਰਕਰ ਨੂੰ ਜੇ ਖਰੋਚ ਵੀ ਆਈ ਤਾਂ ਸਿਰਮਜੀਤ ਬੈਂਸ ਪਹਿਲਾਂ ਗਰਦਨ ਕਟਵਾਉਣ ਵਾਲਿਆਂ ਵਿਚੋਂ ਹੋਵੇਗਾ।”

Click to comment

Leave a Reply

Your email address will not be published.

Most Popular

To Top