News

ਸਿਨੇਮਾ ਹਾਲ ਖੋਲ੍ਹਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

ਅੱਜ ਤੋਂ ਨਵਾਂ ਮਹੀਨਾ ਅਕਤੂਬਰ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦੇ ਨਾਲ ਹੀ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। 15 ਅਕਤੂਬਰ ਤੋਂ ਦੇਸ਼ ਵਿੱਚ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹੇ ਜਾਣਗੇ।

ਇਸ ਦੇ ਨਾਲ ਹੀ ਸੂਚਨਾ ਪ੍ਰਸਾਰਣ ਵਿਭਾਗ ਵਿਸਥਾਰ ਨਾਲ ਦਿਸ਼ਾ-ਨਿਰਦੇਸ਼ ਜਾਰੀ ਰਹੇਗਾ। ਗ੍ਰਹਿ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੇਸ਼ ਵਿੱਚ 15 ਅਕਤੂਬਰ ਤੋਂ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ, ਪਾਰਕ, ਸਵੀਮਿੰਗ ਪੂਲ ਖੋਲ੍ਹਣ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਵੱਲੋਂ ਰੇਲ-ਰੋਕੋ ਅੰਦੋਲਨ ਅੱਜ, ਅਣਮਿੱਥੇ ਸਮੇਂ ਲਈ ਲੱਗੇਗਾ ਧਰਨਾ

ਸਿਨੇਮਾ ਹਾਲ ਵਿੱਚ ਅੱਧੀ ਸੀਟ ਖਾਲ੍ਹੀ ਰਹੇਗੀ। ਇਸ ਸਬੰਧੀ ਦੇਸ਼ ਦਾ ਸੂਚਨਾ ਪ੍ਰਸਾਰਣ ਵਿਭਾਗ ਛੇਤੀ ਹੀ ਵਿਸਥਾਰ ਨਾਲ ਹੋਰ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਇਸ ਦੇ ਨਾਲ ਹੀ ਸਵੀਮਿੰਗ ਪੂਲ ਨੂੰ ਸਪੋਰਟਸਪਰਸਨ ਦੀ ਟ੍ਰੇਨਿੰਗ ਲਈ ਖੋਲ੍ਹਿਆ ਜਾ ਸਕਦਾ ਹੈ। 15 ਅਕਤੂਬਰ ਤੋਂ ਬਾਅਦ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਨੂੰ ਦੁਬਾਰਾ ਖੋਲ੍ਹਣ ਲਈ ਪੰਜਾਬ ਸਰਕਾਰ ਨੂੰ ਫ਼ੈਸਲਾ ਲੈਣ ਦੀ ਛੋਟ ਹੋਵੇਗੀ।  

Click to comment

Leave a Reply

Your email address will not be published.

Most Popular

To Top