News

ਸਿਆਸੀ ਸਰਗਰਮੀਆਂ ਹੋਣਗੀਆਂ ਤੇਜ਼, ਮੁੱਖ ਮੰਤਰੀ ਨਾਲ ਹੋ ਸਕਦਾ ਹੈ ਪੀਐਮ ਮੋਦੀ ਦਾ ਸਾਹਮਣਾ

23 ਜਨਵਰੀ ਨੂੰ ਨੇਤਾ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪੈਦਲ ਯਾਤਰਾ ਕਰਨਗੇ। ਜਾਣਕਾਰੀ ਮਿਲੀ ਹੈ ਕਿ ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਆਹਮਣਾ-ਸਾਹਮਣਾ ਹੋ ਸਕਦਾ ਹੈ।

ਪੱਛਮੀ ਬੰਗਾਲ ‘ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਹੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਪੀਐਮ ਮੋਦੀ ਦਾ ਆਹਮਣਾ-ਸਾਹਮਣਾ ਹੋ ਸਕਦਾ ਹੈ। ਦਰਅਸਲ 23 ਜਨਵਰੀ ਨੂੰ ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਬਨਾਮ ਪੀਐਮ ਮੋਦੀ ਦੇਖਣ ਨੂੰ ਮਿਲ ਸਕਦਾ ਹੈ।

23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 25ਵੀਂ ਜਯੰਤੀ ਮੌਕੇ ਪ੍ਰਧਾਨ ਮੰਤਰੀ ਕੋਲਕਾਤਾ ਜਾ ਸਕਦੇ ਹਨ। ਹੁਣ ਮੰਨਿਆ ਜਾ ਰਿਹਾ ਹੈ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 23 ਜਨਵਰੀ ਨੂੰ ਪੱਛਮੀ ਬੰਗਾਲ ਜਾ ਸਕਦੇ ਹਨ।

23 ਜਨਵਰੀ ਨੂੰ ਪੀਐਮ ਮੋਦੀ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ‘ਚ ਭਾਸ਼ਨ ਦੇ ਸਕਦੇ ਹਨ। ਅਜਿਹੇ ‘ਚ ਬੰਗਾਲ ‘ਚ ਸਿਆਸੀ ਹਲਚਲ ਇਕ ਵਾਰ ਫਿਰ ਤੋਂ ਵਧ ਸਕਦੀ ਹੈ। 23 ਜਨਵਰੀ ਨੂੰ ਹੀ ਮਮਤਾ ਬੈਨਰਜੀ ਕੋਲਕਾਤਾ ‘ਚ ਕਰੀਬ 9 ਕਿਲੋਮੀਟਰ ਲੰਬੀ ਪੈਦਲ ਯਾਤਰਾ ਕਰਨ ਵਾਲੀ ਹੈ।

ਬੰਗਾਲ ਚੋਣਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਨੇਤਾ ਜੀ ਦੀ 125ਵੀਂ ਜਯੰਤੀ ਟੀਐਮਸੀ ਤੇ ਬੀਜੇਪੀ ਦੋਵਾਂ ਹੀ ਪਾਰਟੀਆਂ ਲਈ ਕਾਫੀ ਅਹਿਮ ਹੈ। ਦਰਅਸਲ ਬੀਜੇਪੀ ਬੰਗਾਲੀ ਅਸਮਿਤਾ ਦੇ ਨਾਲ ਖੁਦ ਨੂੰ ਜੋੜਨ ਦੀ ਕੋਸ਼ਿਸ਼ ‘ਚ ਹੈ। ਉੱਥੇ ਹੀ ਟੀਐਮਸੀ ਬੰਗਾਲੀ ਸੰਸਕ੍ਰਿਤੀ ਦੇ ਰੱਖਿਅਕ ਦੇ ਤੌਰ ‘ਤੇ ਖੁਦ ਨੂੰ ਸਾਬਤ ਕਰਨਾ ਚਾਹੁੰਦੀ ਹੈ।

Click to comment

Leave a Reply

Your email address will not be published. Required fields are marked *

Most Popular

To Top