ਸਾੜਨ ਤੋਂ ਪਹਿਲਾਂ ਹੀ ਡਿੱਗਿਆ ਰਾਵਣ ਦਾ ਪੁਤਲਾ, ਲੋਕਾਂ ਨੇ ਪੁਤਲੇ ਬਣਾਉਣ ਵਾਲਿਆਂ ਨਾਲ ਕੀਤੀ ਲੜਾਈ

 ਸਾੜਨ ਤੋਂ ਪਹਿਲਾਂ ਹੀ ਡਿੱਗਿਆ ਰਾਵਣ ਦਾ ਪੁਤਲਾ, ਲੋਕਾਂ ਨੇ ਪੁਤਲੇ ਬਣਾਉਣ ਵਾਲਿਆਂ ਨਾਲ ਕੀਤੀ ਲੜਾਈ

ਖੰਨਾ ‘ਚ ਚੱਲਦੇ ਦੁਸਹਿਰੇ ਮੇਲੇ ਦੌਰਾਨ ਰਾਵਣ ਦਾ ਪੁਤਲਾ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਤਲਾ ਡਿੱਗਣ ਮਗਰੋਂ ਦੁਸਹਿਰਾ ਕਮੇਟੀ ਮੈਂਬਰਾਂ ਦੀ ਪੁਤਲੇ ਬਣਾਉਣ ਵਾਲਿਆਂ ਨਾਲ ਲੜਾਈ ਹੋ ਗਈ ਹੈ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਹੈ। ਪੁਲਿਸ ਨੇ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ।

Dussehra 2022 : कानपुर में बारिश ने भिगोए रावण के पुतले।

ਚੰਡੀਗੜ੍ਹ ਦੇ ਸੈਕਟਰ 46 ‘ਚ ਦੇਰ ਰਾਤ ਸ਼ਰਾਰਤੀ ਅਨਸਰਾਂ ਨੇ ਮੇਘਨਾਥ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ। ਰਾਵਣ ਅਤੇ ਕੁੰਭਕਰਨ ਦੇ ਪੁਤਲੇ ਸੁਰੱਖਿਅਤ ਹਨ। ਇਹ ਕਾਰਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਖੋਜ ਜਾਰੀ ਹੈ। ਚੰਡੀਗੜ੍ਹ ਦੇ ਸੈਕਟਰ 46 ਵਿੱਚ ਸਭ ਤੋਂ ਉੱਚਾ 92 ਫੁੱਟ ਪੁਤਲਾ ਬਣਾਇਆ ਗਿਆ ਹੈ। ਉੱਥੇ ਹੀ ਡੇਰਾਬੱਸੀ ਤੋਂ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।

ਇੱਥੇ ਦੁਸਹਿਰਾ ਗਰਾਊਂਡ ਵਿਖੇ ਦੁਸਹਿਰੇ ਲਈ ਰੱਖੇ ਗਏ ਰਾਵਣ, ਕੁੰਭਕਰਨ ਅਤ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਤੋਂ ਬਾਅਦ ਕਮੇਟੀ ਮੈਂਬਰਾਂ ਵੱਲੋਂ ਪੁਲਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਮਿਲੀ ਜਾਣਕਾਰੀ ਮੁਤਾਬਕ ਅੱਜ ਦੁਸਹਿਰਾ ਮਨਾਉਣ ਲਈ ਸ੍ਰੀ ਰਾਮਲੀਲਾ ਦੁਸਹਿਰਾ ਮੰਡਲ ਕਮੇਟੀ ਵੱਲੋਂ ਦੁਸਹਿਰਾ ਗਰਾਊਂਡ ‘ਚ ਬੀਤੀ ਰਾਤ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਰੱਖੇ ਗਏ ਸਨ। ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਮੇਘਨਾਥ ਦੇ ਪੁਤਲੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਮਾਹੌਲ ਖ਼ਰਾਬ ਕੀਤਾ ਜਾ ਸਕੇ।

Leave a Reply

Your email address will not be published.