News

ਸਾਹ ਚੜ੍ਹਦਾ ਹੈ ਤਾਂ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਭਿਆਨਕ ਬਿਮਾਰੀ

ਅੱਜ ਦੇ ਯੁੱਗ ਵਿੱਚ ਹਰ ਵਿਅਕਤੀ ਨੂੰ ਕੋਈ ਨਾ ਕੋਈ ਬਿਮਾਰੀ ਜ਼ਰੂਰ ਹੈ। ਸਾਹ ਦੀ ਬਿਮਾਰੀ ਵੀ ਭਿਆਨਕ ਬਿਮਾਰੀ ਮੰਨੀ ਜਾਂਦੀ ਹੈ। ਜਦੋਂ ਇਨਸਾਨ ਨੂੰ ਹਾਰਟ ਦੀ ਸਮੱਸਿਆ, ਫੇਫੜਿਆਂ ਵਿੱਚ ਇੰਫੈਕਸ਼ਨ ਅਤੇ ਸਾਹ ਦੀ ਨਲੀ ਵਿੱਚ ਸਮੱਸਿਆ ਹੋਣ ਤੇ ਸਾਹ ਚੜ੍ਹਨ ਦੇ ਲੱਛਣ ਦਿਖਾਈ ਦਿੰਦੇ ਹਨ। ਇਹ ਇਕ ਗੰਭੀਰ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਇਸ ਸਤਿਥੀ ਵਿੱਚ ਕਮਜ਼ੋਰੀ, ਚੱਕਰ ਆਉਣਾ, ਬੇਹੋਸ਼ੀ ਵਰਗੇ ਲੱਛਣ ਵੀ ਸਾਹ ਚੜ੍ਹਨ ਦੌਰਾਨ ਨਜ਼ਰ ਆ ਸਕਦੇ ਹਨ।

Asthma & Shortness of Breath | Complete Care

ਸਾਹ ਚੜ੍ਹਨ ਦੇ ਕਾਰਨ

ਸੀਓਪੀਡੀ

ਇਹ ਇਕ ਤਰ੍ਹਾਂ ਦੀ ਫੇਫੜਿਆਂ ਦੀ ਬਿਮਾਰੀ ਹੈ। ਜਿਸ ਵਿੱਚ ਬ੍ਰੋਂਕਾਈਟਿਸ ਵਿੱਚ ਸਾਹ ਨਲੀ ਵਿੱਚ ਸੋਜ ਅਤੇ ਐਮਫੀਸੀਮਾ ਵਿੱਚ ਫੇਫੜਿਆਂ ਵਿੱਚ ਮੌਜੂਦ ਛੋਟੀ ਹਵਾ ਦੀਆਂ ਥੈਲੀਆਂ ਖਰਾਬ ਹੋ ਜਾਂਦੀਆਂ ਹਨ ਇਸ ਲਈ ਇਹ ਪਰੇਸ਼ਾਨੀ ਆਉਂਦੀ ਹੈ।

ਅਸਥਮਾ ਦੀ ਸਮੱਸਿਆ

ਇਸ ਅਵਸਥਾ ਵਿੱਚ ਵਿਅਕਤੀ ਨੂੰ ਬਹੁਤ ਜਲਦੀ ਸਾਹ ਚੜ੍ਹ ਜਾਂਦਾ ਹੈ। ਇਸ ਸਮੱਸਿਆ ਵਿੱਚ ਵੀ ਸਾਹ ਨਲੀ ਵਿੱਚ ਸੋਜ ਪਈ ਹੁੰਦੀ ਹੈ ਇਸ ਲਈ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ।

ਸਰੀਰ ਵਿੱਚ ਪਾਣੀ ਦੀ ਕਮੀ

ਜਦੋਂ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਉਸ ਸਮੇਂ ਸਾਹ ਲੈਣ ਵਿੱਚ ਤਕਲੀਫ ਹੋ ਲਗਦੀ ਹੈ ਜੋ ਕਿ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਪੂਰੀ ਊਰਜਾ ਪਾਣੀ ਦੀ ਘਾਟ ਦੇ ਕਾਰਨ ਨਹੀਂ ਮਿਲ ਪਾਉਂਦੀ। ਜਿਸ ਨਾਲ ਅਸੀਂ ਜਲਦੀ-ਜਲਦੀ ਸਾਹ ਲੈਣ ਲਗਦੇ ਹਾਂ ਅਤੇ ਥੋੜਾ ਜਿਹਾ ਵੀ ਕੰਮ ਕਰਕੇ ਸਾਹ ਚੜ੍ਹਨ ਲਗਦਾ ਹੈ।  

ਸ਼ੂਗਰ

ਸ਼ੂਗਰ ਕਾਰਨ ਸਰੀਰ ਵਿੱਚ ਇਨਸੁਲਿਨ ਨਹੀਂ ਬਣ ਪਾਉਂਦਾ। ਇਸ ਕਰ ਕੇ ਸਰੀਰ ਵਿੱਚ ਕੈਂਟੋਸ ਨਾਮਕ ਐਸਿਡ ਦਾ ਨਿਰਮਾਣ ਹੋਣ ਲਗਦਾ ਹੈ ਅਤੇ ਜਿਸ ਕਾਰਨ ਸਾਨੂੰ ਸਾਹ ਚੜ੍ਹਨ ਲਗਦਾ ਹੈ।

ਖੂਨ ਗੁੜ੍ਹਾ ਹੋਣਾ

ਜਦੋਂ ਖੂਨ ਗੁੜ੍ਹਾ ਹੋ ਜਾਂਦਾ ਹੈ ਤਾਂ ਅਜਿਹੀ ਸਮੱਸਿਆ ਹੋਣਾ ਲਾਜ਼ਮੀ ਹੈ। ਫੇਫੜਿਆਂ ਤੱਕ ਖੂਨ ਦੇ ਵਹਾਅ ਵਿੱਚ ਰੁਕਾਵਟ ਆਉਣ ਲਗਦੀ ਹੈ। ਜਿਸ ਕਾਰਨ ਛਾਤੀ ਵਿੱਚ ਦਰਦ, ਦਿਲ ਤੇਜ਼ ਧੜਕਣ ਲਗਦਾ ਹੈ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਹੋਣ ਲਗਦੀ ਹੈ।

ਫੇਫੜਿਆਂ ਵਿੱਚ ਇਨਫੈਕਸ਼ਨ

ਫੇਫੜਿਆਂ ਵਿੱਚ ਇਨਫੈਕਸ਼ਨ ਹੋਣ ਕਾਰਨ ਵੀ ਸਾਹ ਚੜ੍ਹਨ ਲਗ ਜਾਂਦਾ ਹੈ। ਸਾਹ ਚੜ੍ਹਨ ਸਮੇਂ ਲੱਛਣ ਦਿਖਾਈ ਦੇਣ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

Click to comment

Leave a Reply

Your email address will not be published. Required fields are marked *

Most Popular

To Top