ਸਾਹਨੇਵਾਲ ਤੋਂ ਭੱਠਲ ਦੇ ਜਵਾਈ ਨੂੰ ਟਿਕਟ ਮਿਲਣ ‘ਤੇ ਭੜਕੀ ਸਤਵਿੰਦਰ ਬਿੱਟੀ

 ਸਾਹਨੇਵਾਲ ਤੋਂ ਭੱਠਲ ਦੇ ਜਵਾਈ ਨੂੰ ਟਿਕਟ ਮਿਲਣ ‘ਤੇ ਭੜਕੀ ਸਤਵਿੰਦਰ ਬਿੱਟੀ

ਪੰਜਾਬ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਾਂਗ ਹੀ ਹੁਣ ਇਸ ਸੂਚੀ ਨੂੰ ਲੈ ਕੇ ਉਮੀਦਵਾਰਾਂ ਵਿੱਚ ਕਲੇਸ਼ ਵਧ ਗਿਆ ਹੈ। ਪਾਰਟੀ ਨੇ ਬੀਬੀ ਰਜਿੰਦਰ ਕੌਰ ਭੱਠਲ ਤੇ ਜਵਾਈ ਬਿਕਰਮ ਬਾਜਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

Rajinder Kaur Bhattal become chairperson of Planning Board

ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ ਤੇ 2017 ਦੀ ਚੋਣ ਲੜ ਚੁੱਕੀ ਉਮੀਦਵਾਰ ਸਤਵਿੰਦਰ ਬਿੱਟੀ ਨੇ ਪਾਰਟੀ ਖਿਲਾਫ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਸਤਵਿੰਦਰ ਬਿੱਟੀ ਨੇ ਪ੍ਰਿਅੰਕਾ ਗਾਂਧੀ ਨੂੰ ਸਵਾਲ ਕੀਤਾ ਕਿ ਉਹਨਾਂ ਦਾ ‘ਲੜਕੀ ਹੂੰ, ਲੜ ਸਕਤੀ ਹੂੰ’ ਸਲੋਗਨ ਸੀ, ਹੁਣ ਉਹ ਕਿੱਥੇ ਗਿਆ ਜਾਂ ਫਿਰ ਸਲੋਗਨ ਸਿਰਫ ਉਤਰ ਪ੍ਰਦੇਸ਼ ਦੇ ਚੋਣ ਲਈ ਹੀ ਹੈ।

ਉਹਨਾਂ ਕਿਹਾ ਕਿ ਪਿਛਲੀ ਵਾਰ 15 ਦਿਨ ਪਹਿਲਾਂ ਟਿਕਟ ਦੇ ਦਿੱਤੀ ਗਈ ਤੇ ਇਹ ਪਾਰਟੀ ਦਾ ਆਦੇਸ਼ ਦਾ ਮੰਨ ਕੇ ਚੋਣ ਵੀ ਲੜੀ ਤੇ ਸਖਤ ਟੱਕਰ ਦਿੱਤੀ। ਹੁਣ ਉਹ ਜਿੱਤਣ ਦਾ ਦਮ ਰੱਖਦੀ ਹੈ ਤਾਂ ਜਾਨ ਬੁੱਝ ਕੇ ਟਿਕਟ ਕੱਟ ਦਿੱਤੀ ਗਈ। ਉਹਨਾਂ ਭੜਕਦੇ ਹੋਏ ਕਿਹਾ ਕਿ, “ਕਾਂਗਰਸ ਵਿੱਚ ਪਰਿਵਾਰਵਾਦ ਭਾਰੀ ਹੋ ਗਿਆ ਹੈ।

ਮੇਰਾ ਕਸੂਰ ਬਸ ਏਨਾ ਹੈ ਕਿ ਮੇਰੀ ਸੱਸ ਰਜਿੰਦਰ ਕੌਰ ਭੱਠਲ ਨਹੀਂ ਹੈ ਜੋ ਪੰਜਾਬ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਮੈਂ ਤਾਂ ਪਾਰਟੀ ਲਈ ਅਮਰੀਕਾ ਛੱਡ ਆਈ ਸੀ ਤੇ ਕੰਮ ਕੀਤਾ ਹੈ। ਹੁਣ ਸਿੱਧੇ ਤੌਰ ਤੇ ਪਾਰਟੀ ਨੇ ਸਾਹਨੇਵਾਲ ਦੀ ਸੀਟ ਸ਼੍ਰੋਅਦ ਦੇ ਸਾਹਮਣੇ ਸਿਰੰਡਰ ਕਰ ਦਿੱਤਾ ਹੈ।” ਉਹਨਾਂ ਕਿਹਾ ਕਿ, ਉਹ ਇਸ ਸਬੰਧੀ ਆਪਣੇ ਪਾਰਟੀ ਵਰਕਰਾਂ ਤੇ ਸਹਿਯੋਗੀਆਂ ਨਾਲ ਗੱਲ ਕਰੇਗੀ ਤੇ ਉਹਨਾਂ ਦਾ ਹਰ ਫੈਸਲਾ ਮੰਨਿਆ ਜਾਵੇਗਾ।

Leave a Reply

Your email address will not be published.