News

ਸਾਵਧਾਨ! ਮਾਸਕ ਪਵਾਉਣ ਲਈ ਪੁਲਿਸ ਨੇ ਡੰਡਾ ਛੱਡ ਲਾਇਆ ਨਵਾਂ ਜੁਗਾੜ, ਹੁਣ ਤਾਂ ਮਾਸਕ ਪਾਉਣਾ ਪਉ

Punjab Police

ਲੁਧਿਆਣਾ: ਕੋਰੋਨਾ ਵਾਇਰਸ ਹੁਣ ਪੂਰੇ ਸਿਖ਼ਰ ਤੇ ਹੈ। ਲੱਖਾਂ ਲੋਕ ਇਸ ਤੋਂ ਪੀੜਤ ਹੋ ਚੁੱਕੇ ਹਨ। ਰੋਜ਼ਾਨਾ 15 ਤੋਂ 20 ਮੌਤਾਂ ਹੋ ਰਹੀਆਂ ਹਨ। ਫਿਰ ਵੀ ਲੋਕ ਕੋਰੋਨਾ ਵਾਇਰਸ ਨੂੰ ਹਲਕੇ ਵਿਚ ਲੈ ਰਹੇ ਹਨ। ਲੋਕ ਸੜਕਾਂ ਤੇ ਨਿਕਲਦੇ ਸਮੇਂ ਮਾਸਕ ਤਕ ਨਹੀਂ ਪਾ ਰਹੇ ਅਤੇ ਫਿਜ਼ੀਕਲ ਡਿਸਟੈਂਸ ਦਾ ਵੀ ਪਾਲਣ ਨਹੀਂ ਕੀਤਾ ਜਾ ਰਿਹਾ। ਪੁਲਿਸ ਵੀ ਅਜਿਹੇ ਲੋਕਾਂ ਦੇ ਚਲਾਨ ਕਰਦੇ-ਕਰਦੇ ਪਰੇਸ਼ਾਨ ਹੋ ਚੁੱਕੀ ਹੈ, ਹੁਣ ਤਕ ਦੋ ਕਰੋੜ ਰੁਪਏ ਦੇ ਚਲਾਨ ਕੀਤੇ ਜਾ ਚੁੱਕੇ ਹਨ ਅਤੇ ਫਿਰ ਵੀ ਲੋਕ ਹਨ ਕਿ ਮੰਨਣ ਨੂੰ ਤਿਆਰ ਹੀ ਨਹੀਂ ਹਨ।

ਇਹੀ ਕਾਰਨ ਹੈ ਕਿ ਹੁਣ ਪੁਲਿਸ ਅਜਿਹੇ ਲੋਕਾਂ ਨਾਲ ਗਾਂਧੀਗਿਰੀ ਕਰ ਰਹੀ ਹੈ। ਪੁਲਿਸ ਵੱਲੋਂ ਲੋਕਾਂ ਅੱਗੇ ਹੱਥ ਜੋੜ ਮਿੰਨਤਾਂ ਕਰ ਕੇ ਮਾਸਕ ਪਾਉਣ ਲਈ ਕਿਹਾ ਜਾ ਰਿਹਾ ਹੈ। ਪੁਲਿਸ ਨੇ ਵੀਰਵਾਰ ਸਵੇਰੇ ਤੋਂ ਹੀ ਅਜਿਹਾ ਕੀਤਾ ਹੈ ਅਤੇ ਇਸ ਦੀਆਂ ਤਸਵੀਰਾਂ ਮੁਲਾਜ਼ਮਾਂ ਨੇ ਅਧਿਕਾਰੀਆਂ ਨੂੰ ਭੇਜੀਆਂ ਹਨ ਅਤੇ ਇਹਨਾਂ ਨੂੰ ਕਮਿਸ਼ਨਰ ਆਫ ਪੁਲਿਸ ਦੇ ਫੇਸਬੁੱਕ ਪੇਜ ਤੇ ਅਪਲੋਡ ਕੀਤਾ ਗਿਆ ਹੈ। ਦਸ ਦਈਏ ਕਿ ਡਿਊਟੀ ਕਰਦੇ ਹੋਏ ਪੁਲਿਸ ਲੋਕਾਂ ਨੂੰ ਵਾਇਰਸ ਤੋਂ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੇ ਯਤਨ ਕਰ ਰਹੀ ਹੈ।

ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਖ਼ਤ ਕਦਮ ਵੀ ਚੁੱਕੇ ਗਏ ਹਨ। ਇਹੀ ਨਹੀਂ, ਅਪਰਾਧਿਕ ਮਾਮਲੇ ਦਰਜ ਕਰਨ ਦੇ ਨਾਲ-ਨਾਲ ਜ਼ੁਰਮਾਨੇ ਵੀ ਵਸੂਲ ਕੀਤੇ ਗਏ ਹਨ। ਹੁਣ ਤਕ ਦੋ ਸੌ ਤੋਂ ਵੀ ਜ਼ਿਆਦਾ ਐਫਆਈਆਰ ਦਰਜ ਹੋ ਚੁੱਕੀਆਂ ਹਨ ਅਤੇ ਦੋ ਕਰੋੜ ਰੁਪਏ ਤੋਂ ਵੀ ਜ਼ਿਆਦਾ ਜ਼ੁਰਮਾਨਾ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇਸ ਤਰ੍ਹਾਂ ਦੇ ਲੋਕਾਂ ਲਈ ਇਕ ਵੱਖਰੀ ਜੇਲ੍ਹ ਵੀ ਬਣਾਈ ਹੈ।

ਧਰਮਸੋਤ ਨੂੰ ਕੁਰਸੀ ਤੋਂ ਲਾਹੁਣ ਲਈ ਸਾਰੀਆਂ ਪਾਰਟੀਆਂ ਹੋਈਆਂ ਇੱਕ, ਕਹਿੰਦੇ ਜੇ ਤਖਤ ‘ਤੇ ਬਿਠਾਇਆ ਸੀ ਤਾਂ ਲਹੁਣਾ ਵੀ ਜਾਣਦੇ ਹਾਂ

ਪਰ ਫਿਰ ਵੀ ਲੋਕ ਪੁਲਿਸ ਦੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਹਨ। ਕੋਰੋਨਾ ਕਾਲ ਦੌਰਾਨ 80 ਫ਼ੀਸਦ ਪੁਲਿਸ ਸੜਕਾਂ ਤੇ ਹੀ ਰਹੀ ਹੈ ਅਤੇ 300 ਤੋਂ ਜ਼ਿਆਦਾ ਪੁਲਿਸ ਮੁਲਾਜ਼ਿਮ ਇਸ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ ਦੋ ਦੀ ਜਾਨ ਵੀ ਜਾ ਚੁੱਕੀ ਹੈ। ਪਰ ਫਿਰ ਵੀ ਪੁਲਿਸ ਨੂੰ ਲੋਕਾਂ ਵਿਚ ਜਾ ਕੇ ਕੰਮ ਕਰਨਾ ਪੈ ਰਿਹਾ ਹੈ। ਹੁਣ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਹਰ ਤਰ੍ਹਾਂ ਦਾ ਹੱਥਕੰਡਾ ਅਪਣਾ ਚੁੱਕੇ ਹਨ ਪਰ ਬਹੁਤ ਸਾਰੇ ਲੋਕ ਹਨ ਜਿਹੜੇ ਕਿ ਮੰਨਣ ਨੂੰ ਤਿਆਰ ਨਹੀਂ ਹਨ।

Click to comment

Leave a Reply

Your email address will not be published. Required fields are marked *

Most Popular

To Top