News

ਸਾਰੇ ਦੋਸ਼ ਗਲਤ ਹਨ, ਮੈਨੂੰ ਫਸਾਇਆ ਗਿਆ ਹੈ: ਧਰਮਸੋਤ

ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਜੰਗਲਾਤ ਅਤੇ ਸਮਾਜ ਭਲਾਈ ਵਿਭਾਗ ਦੇ ਰਹੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਵਿਭਾਗ ਮੁਹਾਲੀ ਦੀ ਟੀਮ ਨੇ ਕੱਲ੍ਹ ਸਵੇਰੇ ਅਮਲੋਹ ਨਿਵਾਸ ਸਥਾਨ ਤੋਂ ਤੜਕੇ 3 ਵਜੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਸੀ। ਧਰਮਸੋਤ ਨੂੰ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਇਸ ਦੌਰਾਨ ਧਰਮਸੋਤ ਨੇ ਮੀਡੀਆ ਨਾਲ ਗੱਲ ਕਰਨ ਤੋਂ ਦੂਰੀ ਬਣਾਈ ਰੱਖੀ ਅਤੇ ਸਿਰਫ ਇੰਨਾ ਹੀ ਕਿਹਾ ਕਿ ਉਸ ਤੇ ਲੱਗੇ ਸਾਰੇ ਇਲਜ਼ਾਮ ਗਲਤ ਹਨ। ਉਸ ਨੂੰ ਫਸਾਇਆ ਗਿਆ ਹੈ। ਉਸ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਾਇਆ ਕਿ ਉਸ ਨੂੰ ਪੰਜਾਬ ਸਰਕਾਰ ਨੇ ਜਾਣਬੁਝ ਕੇ ਫਸਾਇਆ ਹੈ।

ਉਹਨਾਂ ਦੱਸਿਆ ਕਿ ਵਿਜੀਲੈਂਸ ਦੀ ਟੀਮ ਕੰਧਾਂ ਟੱਪ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋ ਗਈ ਤੇ ਪਾਣੀ ਵੀ ਨਹੀਂ ਪੀਣ ਦਿੱਤਾ। ਪਰਿਵਾਰ ਦਾ ਕਹਿਣਾ ਸੀ ਕਿ ਸਰਕਾਰ ਨੇ ਆਪਣੀ ਨਕਾਮੀ ਛੁਪਾਉਣ ਲਈ ਇਹ ਸਭ ਕੀਤਾ ਹੈ। ਪਰਿਵਾਰ ਨੇ ਕਿਹਾ ਕਿ ਧਰਮਸੋਤ ਜੇ ਅਜਿਹਾ ਹੁੰਦਾ ਤਾਂ ਅਸੀਂ ਅੱਜ ਦਿਹਾੜੀਆਂ ਨਾ ਕਰਦੇ ਹੁੰਦੇ। ਅਸੀਂ ਅੱਜ ਵੀ ਕਬਾੜ ਦਾ ਕੰਮ ਕਰਦੇ ਹਾਂ।

Click to comment

Leave a Reply

Your email address will not be published.

Most Popular

To Top