ਸਾਰਾ ਦਿਨ ਬੈਠਣ ਨਾਲ ਹੋ ਸਕਦੀਆਂ ਨੇ ਖ਼ਤਰਨਾਕ ਬਿਮਾਰੀਆਂ!

ਕਸਰਤ ਕਰਨਾ ਸਰੀਰ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਸਥਿਰ ਸਰੀਰ ਕਈ ਸਮੱਸਿਆਵਾਂ ਨੂੰ ਜਨਮ ਦੇਣ ਦਾ ਕੰਮ ਕਰਦਾ ਹੈ। ਇੱਕ ਰਿਸਰਚ ਤੋਂ ਪਤਾ ਲੱਗਿਆ ਹੈ ਕਿ ਸਾਰਾ ਦਿਨ ਬੈਠਣ ਨਾਲ ਸਰੀਰ ‘ਤੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ। ਇਹਨਾਂ ਪ੍ਰਭਾਵਾਂ ਤੋਂ ਬਚਣ ਲਈ, ਤੁਹਾਨੂੰ ਹਰ ਅੱਧੇ ਘੰਟੇ ਵਿੱਚ 5 ਮਿੰਟ ਸੈਰ ਕਰਨੀ ਚਾਹੀਦੀ ਹੈ।
ਇਹ ਜਾਣਕਾਰੀ ਜਰਨਲ ਮੈਡੀਸਨ ਐਂਡ ਸਾਇੰਸ ਇਨ ਸਪੋਰਟਸ ਐਂਡ ਐਕਸਰਸਾਈਜ਼ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਦਿੱਤੀ ਗਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹਰ ਅੱਧੇ ਘੰਟੇ ਵਿੱਚ ਪੰਜ ਮਿੰਟ ਸੈਰ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਲੈਵਲ ਨੂੰ ਘੱਟ ਕੀਤਾ ਜਾ ਸਕਦਾ ਹੈ।
11 ਮੱਧ-ਉਮਰ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਇਸ ਰਿਸਰਚ ਦਾ ਹਿੱਸਾ ਬਣਾਇਆ ਗਿਆ ਸੀ। ਇਸ ਵਿੱਚ ਪਤਾ ਲੱਗਿਆ ਕਿ ਹਰ ਅੱਧੇ ਘੰਟੇ ਵਿੱਚ ਪੰਜ ਮਿੰਟ ਸੈਰ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਵਿੱਚ 60% ਤੱਕ ਦਾ ਵਾਧਾ ਘੱਟ ਜਾਂਦਾ ਹੈ। ਦਿਨ ਭਰ ਬੈਠਣ ਦੇ ਮੁਕਾਬਲੇ ਸੈਰ ਕਰਨ ਨਾਲ ਬਲੱਡ ਪ੍ਰੈਸ਼ਰ ਵਿੱਚ 4 ਤੋਂ 5 ਪੁਆਇੰਟ ਦੀ ਕਮੀ ਆਉਂਦੀ ਹੈ। ਅਨਿਯਮਿਤ ਤੌਰ ‘ਤੇ ਸੈਰ ਕਰਨ ਨਾਲ ਵੀ ਬਲੱਡ ਪ੍ਰੈਸ਼ਰ ਵਿੱਚ ਸੁਧਾਰ ਹੁੰਦਾ ਹੈ। ਹਰ ਘੰਟੇ ਇੱਕ ਮਿੰਟ ਸੈਰ ਕਰਨ ਨਾਲ ਵੀ ਬਲੱਡ ਪ੍ਰੈਸ਼ਰ ਵਿੱਚ 5 ਪੁਆਇੰਟ ਦੀ ਕਮੀ ਦਰਜ ਕੀਤੀ ਗਈ ਹੈ।
ਸੈਰ ਕਰਨਾ ਜ਼ਰੂਰੀ
ਇਕ ਵਾਰ ਸੈਰ ਕਰਨ ਨਾਲ ਨਾ ਸਿਰਫ਼ ਸਰੀਰਕ ਸਿਹਤ ‘ਤੇ ਸਗੋਂ ਮਾਨਸਿਕ ਸਿਹਤ ‘ਤੇ ਵੀ ਚੰਗਾ ਅਸਰ ਪੈਂਦਾ ਹੈ। ਇਸ ਅਧਿਐਨ ਦੌਰਾਨ ਦੇਖਿਆ ਗਿਆ ਕਿ ਸਾਰਾ ਦਿਨ ਬੈਠ ਕੇ ਕੰਮ ਕਰਨ ਦੀ ਬਜਾਏ ਹਰ ਅੱਧੇ ਘੰਟੇ ਵਿਚ 5 ਮਿੰਟ ਸੈਰ ਕਰਨ ਨਾਲ ਪ੍ਰਤੀਭਾਗੀ ਘੱਟ ਥਕਾਵਟ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦਾ ਮੂਡ ਵੀ ਠੀਕ ਸੀ।