ਸਾਬਕਾ ਸੀਐਮ ਚੰਨੀ ਦੇ ਭਤੀਜੇ ‘ਤੇ ਦੋਸ਼ ਹੋਏ ਤੈਅ, ਹੁਣ 1 ਨਵੰਬਰ ਨੂੰ ਹੋਵੇਗੀ ਗਵਾਹੀ

 ਸਾਬਕਾ ਸੀਐਮ ਚੰਨੀ ਦੇ ਭਤੀਜੇ ‘ਤੇ ਦੋਸ਼ ਹੋਏ ਤੈਅ, ਹੁਣ 1 ਨਵੰਬਰ ਨੂੰ ਹੋਵੇਗੀ ਗਵਾਹੀ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਤੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਦੋਸ਼ੀ ਤੈਅ ਕਰਾਰ ਦਿੱਤਾ ਗਿਆ ਹੈ। ਹਨੀ ਦੇ ਸਾਥੀ ਕੁਦਰਤਦੀਪ ਸਿੰਘ ਨੂੰ ਨਾਜਾਇਜ਼ ਮਾਈਨਿੰਗ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹੁਣ 1 ਨਵੰਬਰ ਨੂੰ ਇਸ ਕੇਸ ਵਿੱਚ ਗਵਾਹੀ ਹੋਵੇਗੀ। 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ ਵਿੱਚ ਈਡੀ ਵੱਲੋਂ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫ਼ਤਾਰ ਕੀਤਾ ਸੀ।

Punjab ex-CM Charanjit Channi's nephew Bhupinder Singh Honey sent to 14-day  judicial custody

ਈਡੀ ਵੱਲੋਂ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ਤੇ ਰੇਡ ਕੀਤੀ ਗਈ ਸੀ ਜਿੱਥੋਂ 7 ਕਰੋੜ ਤੋਂ ਜ਼ਿਆਦਾ ਦੀ ਨਕਦੀ ਫੜੀ ਗਈ ਸੀ। ਈਡੀ ਵੱਲੋਂ ਜਦੋਂ ਇਸ ਰਕਮ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਵੀ ਸੰਤੋਸ਼ਜਨਕ ਜਵਾਬ ਨਹੀਂ ਦੇ ਸਕਿਆ। ਜਿਸ ਤੋਂ ਬਾਅਦ ਈਡੀ ਨੇ ਉਸ ਦੇ ਖਿਲਾਫ਼ ਜਾਂਚ ਵਿੱਢੀ ਹੈ। ਭੁਪਿੰਦਰ ਸਿੰਘ ਹਨੀ ਲਈ ਈਡੀ ਵੱਲੋਂ Special Money Laundering Act ਤਹਿਤ ਚਾਰਜਸ਼ੀਟ ਫਾਈਲ ਕੀਤੀ ਗਈ ਸੀ ਜਿਸ ਦੇ ਵਿੱਚ ਭੁਪਿੰਦਰ ਸਿੰਘ ਹਨੀ, ਕੁਦਰਤਦੀਪ ਸਿੰਘ ਅਤੇ ਸੰਦੀਪ ਕੁਮਾਰ ਦੇ ਨਾਂ ਸਨ।

ਇਹਨਾਂ ਤਿੰਨਾਂ ਨੇ 2018 ਵਿੱਚ Provider Overseas Private Limited ਨਾਂ ਦੀ ਕੰਪਨੀ ਬਣਾਈ ਸੀ। ਜਿਸ ਰਾਹੀਂ ਉਹ ਇਹ ਸਾਰਾ ਕੰਮ ਕਰਦੇ ਸਨ। ਡਾਇਰੈਕਟੋਰੇਟ ਨੇ ਕਿਹਾ ਕਿ ਕੁਦਰਤਦੀਪ ਨੇ ਪੀਐਮਐਲਏ ਦੀ ਧਾਰਾ 50 ਦੇ ਤਹਿਤ ਦਰਜ ਕੀਤੇ ਆਪਣੇ ਬਿਆਨ ਵਿੱਚ ਜ਼ਿਕਰ ਕੀਤਾ ਸੀ ਕਿ ਮਲਿਕਪੁਰ ਮਾਈਨਿੰਗ ਸਾਈਟ ਤੋਂ ਸਾਰੀ ਕਮਾਈ ਨਕਦ ਵਿੱਚ ਪ੍ਰਾਪਤ ਕੀਤੀ ਗਈ ਸੀ ਅਤੇ ਉਸ ਨੇ ਮੁਨਾਫ਼ਾ ਰੱਖਿਆ ਸੀ।

Leave a Reply

Your email address will not be published.